ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Rohini Double Murder: ਗ਼ੈਰ ਕਾਨੂੰਨੀ ਸਬੰਧਾਂ ਦੇ ਸ਼ੱਕ 'ਚ ਪਤਨੀ ਅਤੇ ਨੂੰਹ ਦਾ ਕਤਲ, ਸੇਵਾ ਮੁਕਤ ਅਧਿਆਪਕ ਗ੍ਰਿਫ਼ਤਾਰ

ਪੁਲਿਸ ਨੇ ਇੱਕ 64 ਸਾਲਾ ਰਿਟਾਇਰਡ ਅਧਿਆਪਕ ਨੂੰ ਦਿੱਲੀ ਦੇ ਰੋਹਿਨੀ ਇਲਾਕੇ ਵਿੱਚ ਦੋਹਰੇ ਕਤਲ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। 

 

ਨਿਊਜ਼ ਏਜੰਸੀ ਏ.ਐੱਨ.ਆਈ. ਅਨੁਸਾਰ, 64 ਸਾਲਾ ਸੇਵਾਮੁਕਤ ਅਧਿਆਪਕ ਨੂੰ ਆਪਣੀ ਪਤਨੀ, ਜੋ ਕਿ ਰਿਟਾਇਰਡ ਡੀਟੀਸੀ ਕਰਮਚਾਰੀ ਸੀ, ਅਤੇ ਨੂੰਹ ਜੋ ਏਅਰ ਹੋਸਟੋਸ ਸੀ, ਦੀ ਕਥਿਤ ਤੌਰ ਉੱਤੇ ਵਿਆਹ ਤੋਂ ਬਾਅਦ ਬਾਹਰੀ ਸਬੰਧ ਹੋਣ ਦੇ ਸ਼ੱਕ ਵਿੱਚ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਇਸੇ ਘਟਨਾ ਵਿੱਚ ਆਪਣੀ ਮ੍ਰਿਤਕ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਛੋਟਾ ਬੇਟਾ ਵੀ ਜ਼ਖ਼ਮੀ ਹੋ ਗਿਆ ਹੈ। ਫਿਲਹਾਲ ਪੁਲਿਸ ਦੋਸ਼ੀ ਸਾਬਕਾ ਅਧਿਆਪਕ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਘਟਨਾ ਰੋਹਿਨੀ ਦੇ ਵਿਜੈ ਵਿਹਾਰ ਥਾਣਾ ਇਲਾਕੇ ਵਿੱਚ ਦੱਸੀ ਜਾ ਰਹੀ ਹੈ।

 

ਇਸ ਤੋਂ ਇਲਾਵਾ ਪੁਲਿਸ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹੀ ਪੁਲਿਸ ਸ਼ੁੱਕਰਵਾਰ ਨੂੰ ਮੌਕੇ ‘ਤੇ ਪਹੁੰਚ ਗਈ ਸੀ ਅਤੇ ਉਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rohini double murder case A Retired teacher arrested by delhi police