ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC Test Ranking: ਰੋਹਿਤ ਸ਼ਰਮਾ ਕਰੀਅਰ ਦੀ ਸਰਵੋਤਮ ਟੈਸਟ ਰੈਂਕਿੰਗ 'ਚ ਪਹੁੰਚੇ

 

India vs South Africa, 1st Test: ਦੱਖਣੀ ਅਫ਼ਰੀਕਾ ਖ਼ਿਲਾਫ਼ ਵਿਸ਼ਾਖਾਪਟਨਮ ਵਿੱਚ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਆਈਸੀਸੀ ਟੈਸਟ ਰੈਂਕਿੰਗ ਵਿੱਚ ਭਾਰਤ ਦੀ ਬਾਦਸ਼ਾਹਤ ਬਰਕਰਾਰ ਹੈ। 

 

ਇਸ ਦੇ ਨਾਲ ਹੀ ਵਿਜਾਗ ਟੈਸਟ ਵਿੱਚ ਸਲਾਮੀ ਬੱਲੇਬਾਜ਼ ਵਜੋਂ ਉਤਰੇ ਰੋਹਿਤ ਸ਼ਰਮਾ ਦੋਵਾਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਤੋਂ ਬਾਅਦ ਕਰੀਅਰ ਦੀ ਸਰਵੋਤਮ ਟੈਸਟ ਰੈਂਕਿੰਗ ਵਿੱਚ ਪਹੁੰਚ ਗਏ ਹਨ। ਰੋਹਿਤ ਸ਼ਰਮਾ ਟੈਸਟ ਕਰੀਅਰ ਦੀ ਸਰਵੋਤਮ ਰੈਂਕਿੰਗ 'ਤੇ 17ਵੇਂ ਨੰਬਰ 'ਤੇ ਪਹੁੰਚ ਗਏ ਹਨ।

 

ਰੋਹਿਤ ਸ਼ਰਮਾ ਨੇ ਹੁਣ ਤੱਕ 28 ਟੈਸਟ ਮੈਚਾਂ ਵਿੱਚ 5 ਸੈਂਕੜੇ ਲਗਾਏ ਹਨ। ਰੋਹਿਤ ਸ਼ਰਮਾ ਨੇ ਵਿਸ਼ਾਖਾਪਟਨਮ ਵਿਖੇ ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਟੈਸਟ ਮੈਚ ਵਿੱਚ 176 ਅਤੇ 127 ਦੌੜਾਂ ਦੀ ਪਾਰੀ ਖੇਡ ਕੇ 36 ਪਾਏਦਾਨ ਦੀ ਛਲਾਂਗ ਲਾਈ। ਸਲਾਮੀ ਬੱਲੇਬਾਜ਼ ਵਜੋਂ ਆਪਣੇ ਪਹਿਲੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਕਈ ਵੱਡੇ ਰਿਕਾਰਡ ਬਣਾਏ।

 

ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਅਤੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ। ਰੋਹਿਤ ਸ਼ਰਮਾ ਨਾਲ ਮਯੰਕ ਅਗਰਵਾਲ ਨੇ ਕਰੀਅਰ ਦੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ ਵੀ ਹਾਸਲ ਕੀਤੀ ਹੈ। 

ਮਯੰਕ ਅਗਰਵਾਲ ਨੇ ਵਿਜਾਗ ਟੈਸਟ ਵਿੱਚ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ। ਮਯੰਕ 38 ਸਥਾਨ ਦੀ ਛਲਾਂਗ ਲਗਾ ਕੇ 25ਵੇਂ ਨੰਬਰ 'ਤੇ ਪਹੁੰਚ ਗਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rohit Sharma reaches career best 17th in ICC Test player rankings