ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਕੁਦਰਤੀ ਨਹੀਂ, ਕਤਲ ਹੋਇਆ ਸੀ

ਰੋਹਿਤ ਸ਼ੇਖਰ ਤਿਵਾੜੀ ਦੀ ਮੌਤ ਕੁਦਰਤੀ ਨਹੀਂ, ਕਤਲ ਹੋਇਆ ਸੀ

ਅਦਾਲਤ ਰਾਹੀਂ ਮਰਹੂਮ ਨਾਰਾਇਣ ਦੱਤ ਤਿਵਾੜੀ ਤੋਂ ਪਿਤਾ–ਪੁਰਖੀ ਅਧਿਕਾਰ ਲੈਣ ਵਾਲੇ ਰੋਹਿਤ ਸ਼ੇਖਰ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਦਾ ਕਤਲ ਹੋਇਆ ਸੀ। ਰੋਹਿਤ ਸ਼ੇਖ਼ਰ ਦੀ ਮੌਤ ਬੁੱਧਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭੇਤ ਭਰੇ ਹਾਲਾਤ ’ਚ ਹੋ ਗਈ ਸੀ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹੁਣ ਇਸ ਮੌਤ ਦਾ ਮਾਮਲਾ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਗਿਆ ਹੈ। ਅੱਜ ਫ਼ਾਰੈਂਸਿਕ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਰੋਹਿਤ ਸ਼ੇਖਰ ਦੀ ਰਿਹਾਇਸ਼ਗਾਹ ਉੱਤੇ ਪੁੱਜੀਆਂ।

 

 

40 ਸਾਲਾ ਰੋਹਿਤ ਸ਼ੇਖਰ ਦੀ ਮੌਤ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੈ। ਬੁੱਧਵਾਰ ਨੂੰ ਇੱਕ ਐਮਰਜੈਂਸੀ ਕਾਲ ਤੋਂ ਬਾਅਦ ਰੋਹਿਤ ਨੂੰ ਦਿੱਲੀ ਦੇ ਸਾਕੇਤ ਵਿਖੇ ਸਥਿਤ ਮੈਕਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਘਰੋਂ ਉਸ ਦਿਨ ਸ਼ਾਮੀਂ 4:41 ਵਜੇ ਕਾੱਲ ਆਈ ਸੀ। ਫਿਰ ਇੱਕ ਐਂਬੂਲੈਂਸ ਰਾਹੀਂ ਰੋਹਿਤ ਸ਼ੇਖਰ ਤਿਵਾੜੀ ਨੂੰ ਹਸਪਤਾਲ ਲਿਜਾਂਦਾ ਗਿਆ ਸੀ ਪਰ ਉੱਥੇ ਉਸ ਨੂੰ ‘ਮ੍ਰਿਤਕ ਹਾਲਤ ਵਿੱਚ ਲਿਆਂਦਾ’ ਕਰਾਰ ਦੇ ਦਿੱਤਾ ਗਿਆ ਸੀ। ਮ੍ਰਿਤਕ ਦੇਹ ਦੀ ਨੱਕ ਵਿੱਚੋਂ ਖ਼ੂਨ ਬਾਹਰ ਨਿੱਕਲਿਆ ਹੋਇਆ ਸੀ। ਕੁਝ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਰੋਹਿਤ ਦਾ ਕਤਲ ਕਥਿਤ ਤੌਰ ਉੱਤੇ ਉਸ ਦਾ ਨੱਕ ਤੇ ਮੂੰਹ ਜ਼ਬਰਦਸਤੀ ਘੁੱਟ ਕੇ ਕੀਤਾ ਗਿਆ ਸੀ।

 

 

ਰੋਹਿਤ ਸ਼ੇਖਰ ਤਿਵਾੜੀ ਬੀਤੇ ਸੋਮਵਾਰ ਦੀ ਸ਼ਾਮ ਨੂੰ ਉੱਤਰਾਖੰਡ ਦੇ ਹਲਦਵਾਨੀ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ। ਉਸ ਦੀ ਯੋਜਨਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੀ। ਉਸ ਨੇ 11 ਅਪ੍ਰੈਲ ਨੂੰ ਹਲਦਵਾਨੀ ਵਿਖੇ ਆਪਣੀ ਵੋਟ ਵੀ ਪਾਈ ਸੀ।

 

 

ਰੋਹਿਤ ਸ਼ੇਖਰ ਕਿੱਤੇ ਤੋਂ ਵਕੀਲ ਸੀ ਤੇ ਉਹ ਸਾਲ 2015 ਤੋਂ ਲੈ ਕੇ 2017 ਤੱਕ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਸਲਾਹਕਾਰ ਵੀ ਰਿਹਾ ਸੀ। ਫਿਰ ਉਹ ਆਪਣੇ ਪਿਤਾ ਐੱਨਡੀ ਤਿਵਾੜੀ ਨਾਲ ਰਹਿਣ ਲੱਗਾ ਸੀ ਤੇ ਪਿਛਲੇ ਵਰ੍ਹੇ ਅਕਤੂਬਰ ’ਚ ਉਨ੍ਹਾਂ ਦੇ ਦੇਹਾਂਤ ਤੱਕ ਉਨ੍ਹਾਂ ਦੇ ਨਾਲ ਹੀ ਸੀ।

 

 

ਰੋਹਿਤ ਸ਼ੇਖਰ ਆਪਣੇ ਪਿੱਛੇ ਆਪਣੀ ਮਾਂ ਉਜਵਲਾ ਤੇ ਆਪਣੀ ਪਤਨੀ ਛੱਡ ਗਿਆ ਹੈ। ਐੱਨਡੀ ਤਿਵਾੜੀ ਨੇ ਰੋਹਿਤ ਸ਼ੇਖਰ ਦੇ ਜਨਮ ਤੋਂ ਪਹਿਲਾ ਰੋਹਿਤ ਦੀ ਮਾਂ ਨਾਲ ਵਿਆਹ ਨਹੀਂ ਰਚਾਇਆ ਸੀ। ਫਿਰ ਸਾਲ 2012 ਦੌਰਾਨ ਰੋਹਿਤ ਨੇ ਐੱਨਡੀ ਤਿਵਾੜੀ ਨੂੰ ਜਨਤਕ ਤੌਰ ਉੱਤੇ ਆਪਣਾ ਪਿਤਾ ਦੱਸਦਿਆਂ ਇੱਕ ਕੇਸ ਦਾਇਰ ਕੀਤਾ ਸੀ। ਸਾਲ 2014 ਦੌਰਾਨ ਉਸ ਦਾ ਡੀਐੱਨਏ ਐੱਨਡੀ ਤਿਵਾੜੀ ਦੇ ਡੀਐੱਨਏ ਨਾਲ ਮੇਲ ਖਾ ਗਿਆ ਸੀ। ਉਸ ਤੋਂ ਬਾਅਦ ਐੱਨਡੀ ਤਿਵਾੜੀ ਨੇ ਉਜਵਲਾ ਨਾਲ ਵਿਆਹ ਰਚਾ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohit Shekhar death was not natural he was murdered