ਅਗਲੀ ਕਹਾਣੀ

ਰੋਹਤਕ ਦੇ ਨੌਜਵਾਨ ਸਣੇ ਅਗ਼ਵਾ 4 ਹੋਰ ਭਾਰਤੀ ਮਲਾਹਾਂ ਨੂੰ ਸਮੁੰਦਰੀ ਲੁਟੇਰਿਆਂ ਤੋਂ ਛੁਡਵਾਇਆ

69 ਦਿਨ ਬਾਅਦ 5 ਭਾਰਤੀ ਮਲਾਹਾਂ ਨੂੰ ਨਾਈਜੀਰੀਆ ਵਿੱਚ ਸਮੁੰਦਰੀ ਡਾਕੂਆਂ ਦੀ ਕੈਦ ਤੋਂ ਛੁਡਾ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਰੋਹਤਕ ਜ਼ਿਲ੍ਹੇ ਦੇ ਪਿੰਡ ਆਸਨ ਦਾ ਰਹਿਣ ਵਾਲਾ ਅੰਕਿਤ ਹੁੱਡਾ ਵੀ ਸ਼ਾਮਲ ਹੈ। ਇਹ ਜਾਣਕਾਰੀ ਸੀਪਿੰਗ ਮੰਤਰਾਲਾ ਨੇ ਜਾਰੀ ਬਿਆਨ ਵਿੱਚ ਦਿੱਤੀ।

 

ਇਨ੍ਹਾਂ ਭਾਰਤੀ ਮਲਾਹਾਂ ਨੂੰ ਸਾਂਝੀ ਮੁਹਿੰਮ ਤਹਿਤ ਸੁਮੰਦਰੀ ਡਾਕੂਆਂ ਦੀ ਕੈਦ ਵਿੱਚੋਂ ਛੁਡਾਇਆ ਗਿਆ। ਇਸ ਸਾਂਝੀ ਮੁਹਿੰਮ ਵਿੱਚ ਸ਼ੀਪਿੰਗ ਮੰਤਰਾਲਾ, ਭਾਰਤ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ ਅਤੇ ਅਬੂਜਾ ਵਿੱਚ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਸ਼ਾਮਲ ਹਨ।

 

ਹਾਲਾਂਕਿ, 19 ਮਈ ਨੂੰ ਨਾਈਜੀਰੀਆ ਵਿੱਚ ਬੌਨੀ ਆਊਟ ਐਂਕੋਰੇਜ 'ਤੇ ਤੱਟ ਉੱਤੇ ਖੜੇ ਆਪਣੇ ਸਮੁੰਦਰੀ ਜਹਾਜ਼ ਐੱਮ. ਟੀ. ਐਪੀਕਸ ਤੋਂ ਸਮੁੰਦਰੀ ਡਾਕੂਆਂ ਨੇ ਹੁੱਡਾ ਅਤੇ ਪੰਜ ਹੋਰ ਭਾਰਤੀ ਮਲਾਹਾਂ ਨੂੰ ਅਗ਼ਵਾ ਕਰ ਲਿਆ ਸੀ।

 

ਕੇਂਦਰੀ ਰਾਜ ਮੰਤਰੀ ਮਨਸੁਖ ਐਲ ਮਾਂਡਵੀਆ ਨੇ ਕਿਹਾ ਕਿ ਅਬੂਜਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਯਤਨਾਂ ਸਦਕਾ ਅਗ਼ਵਾ ਹੋਏ ਭਾਰਤੀ ਸਮੁੰਦਰੀ ਮਲਾਹਾਂ ਨੂੰ ਸਫ਼ਲਤਾਪੂਰਵਕ ਕੈਦ ਵਿੱਚ ਛੁਡਾ ਲਿਆ ਗਿਆ ਹੈ। ਇਨ੍ਹਾਂ ਨੂੰ ਛੇਤੀ ਹੀ ਸੁਰੱਖਿਅਤ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।

 

ਅੰਕਿਤ ਤੋਂ ਇਲਾਵਾ ਅਗ਼ਵਾ ਕੀਤੇ ਹੋਰ ਨੌਜਵਾਨਾਂ ਵਿੱਚ ਓੜੀਸਾ ਦੇ ਸੁਦੀਪ ਚੌਧਰੀ, ਮਹਾਰਾਸ਼ਟਰ ਦੇ ਚਿਰਾਗ ਜਾਧਵ, ਪੱਲਾ ਸਾਈ ਅਵੀਨਾਸ਼ ਅਤੇ ਮੌਗੂ ਰਵੀ (ਜਿਨ੍ਹਾਂ ਦੇ ਨਿਵਾਸ ਵੇਰਵੇ ਹੁੱਡਾ ਦੇ ਪਰਿਵਾਰ ਨਾਲ ਨਹੀਂ ਹਨ) ਸ਼ਾਮਲ ਹਨ।

 

ਅੰਕਿਤ ਜਿਸ ਨੇ ਰੋਹਤਕ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ, ਨਾਈਜੀਰੀਆ ਵਪਾਰੀ ਜਹਾਜ਼ ਉੱਤੇ ਜਹਾਜ਼ ਦੇ ਇੱਕ ਕਰਮਚਾਰੀ ਵਜੋਂ ਕੰਮ ਕਰਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rohtak youth 4 other Indian sailors rescued from pirate captivity in Nigeria