ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਅਕਾਦਮਿਕ ਖੇਤਰਾਂ ’ਚ ਵਧੇਗਾ ‘ਨੈਸ਼ਨਲ ਰੀਸਰਚ ਫ਼ਾਊਂਡੇਸ਼ਨ’ ਦਾ ਰੋਲ

ਭਾਰਤ ਦੇ ਅਕਾਦਮਿਕ ਖੇਤਰਾਂ ’ਚ ਵਧੇਗਾ ‘ਨੈਸ਼ਨਲ ਰੀਸਰਚ ਫ਼ਾਊਂਡੇਸ਼ਨ’ ਦਾ ਰੋਲ

ਸਾਲ 2019–2020 ਦੇ ਬਜਟ ਵਿੱਚ ਨਵੀਆਂ ਵਿਦਿਅਕ ਖੋਜਾਂ ਲਈ ਰਕਮ ਵਧਾ ਕੇ 609 ਕਰੋੜ ਰੁਪਏ ਕਰ ਦਿੱਤੀ ਗਈ ਹੈ। ਪਿਛਲੇ ਵਰ੍ਹੇ ਦੇ ਬਜਟ ਵਿੱਚ ਇਹ ਰਕਮ 350 ਕਰੋੜ ਰੁਪਏ ਸੀ। ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਇੱਕ ਕੌਮੀ ਖੋਜ ਫ਼ਾਊਂਡੇਸ਼ਨ (NRF) ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਸੀ।

 

 

ਵਿੱਤ ਮੰਤਰੀ ਨੇ ਕਿਹਾ ਸੀ ਕਿ ‘ਨੈਸ਼ਨਲ ਰੀਸਰਚ ਫ਼ਾਊਂਡੇਸ਼ਨ’ ਕਾਇਮ ਕੀਤੇ ਜਾਣ ਦਾ ਪ੍ਰਸਤਾਵ ਰੱਖਿਆ ਜਾ ਰਿਹਾ ਹੈ; ਜਿਸ ਦਾ ਮੰਤਵ ਦੇਸ਼ ਵਿੱਚ ਅਕਾਦਮਿਕ ਖੋਜ ਲਈ ਆਪਸੀ ਤਾਲਮੇਲ ਵਧਾਉਣਾ ਤੇ ਅਜਿਹੇ ਕੰਮ ਨੂੰ ਹੋਰ ਵੀ ਹੱਲਾਸ਼ੇਰੀ ਦੇਣਾ ਹੈ।

 

 

ਇਸ ਦੇ ਨਾਲ ਹੀ NRF ਇਹ ਵੀ ਯਕੀਨੀ ਬਣਾਏਗੀ ਕਿ ਦੇਸ਼ ਵਿੱਚ ਅਕਾਦਮਿਕ ਖੋਜ ਲਈ ਮਾਹੌਲ ਵਧੀਆ ਰਹੇ ਤੇ ਖ਼ਾਸ ਖੇਤਰਾਂ ਵਿੱਚ ਖੋਜ ਉੱਤੇ ਵਧੇਰੇ ਧਿਆਨ ਕੇ਼ਦ੍ਰਿਤ ਕੀਤਾ ਜਾਵੇਗਾ। ਸ੍ਰੀਮਤੀ ਸੀਤਾਰਮਨ ਨੇ ਇਹ ਵੀ ਦੱਸਿਆ ਸੀ ਕਿ ਸਰਕਾਰ ਐੱਨਆਰਐੱਫ਼ ਲਈ ਬੇਹੱਦ ਪ੍ਰਗਤੀਸ਼ੀਲ ਤੇ ਖੋਜ ਆਧਾਰਤ ਢਾਂਚਾ ਤਿਆਰ ਕਰਨ ਉੱਤੇ ਜ਼ੋਰ ਦੇਵੇਗੀ।

 

 

ਇਸ ਲਈ ਸਾਰੇ ਮੰਤਰੀਆਂ ਕੋਲ ਉਪਲਬਧ ਫ਼ੰਡ NRF ਵਿੱਚ ਇਕੱਠੇ ਕਰ ਦਿੱਤੇ ਜਾਣਗੇ; ਇਸ ਨਾਲ ਵਾਜਬ ਮਾਤਰਾ ਵਿੱਚ ਵਾਧੂ ਫ਼ੰਡ ਇਕੱਠੇ ਹੋ ਜਾਣਗੇ।

 

 

ਇਸ ਵਾਰ ਦੀ ਨਵੀਂ ਸਿੱਖਿਆ ਨੀਤੀ ਪੁਲਾੜ ਵਿਗਿਆਨੀ ਕੇ. ਕਸਤੂਰੀਰੰਗਨ ਦੀ ਅਗਵਾਈ ਹੇਠਲੀ 9 ਮਾਹਿਰਾਂ ਦੀ ਇੱਕ ਟੀਮ ਨੇ ਤਿਆਰ ਕੀਤੀ ਹੈ। ਇਹ ਨੀਤੀ ਬੀਤੀ 31 ਮਈ ਨੂੰ ਹੀ ਜੱਗ–ਜ਼ਾਹਿਰ ਕਰ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Role of National Research Foundation will be increased in India s Academic sectors