ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ `ਚ ਟਰੈਕਟਰ ਮੁਕਾਬਲੇ ਦੌਰਾਨ ਛੱਤ ਡਿੱਗੀ, ਕਈ ਮੌਤਾਂ ਦਾ ਖ਼ਦਸ਼ਾ

ਰਾਜਸਥਾਨ `ਚ ਟਰੈਕਟਰ ਮੁਕਾਬਲੇ ਦੌਰਾਨ ਛੱਤ ਡਿੱਗੀ, ਕਈ ਮੌਤਾਂ ਦਾ ਖ਼ਦਸ਼ਾ

ਰਾਜਸਥਾਨ ਦੇ ਸ੍ਰੀਗੰਗਾਨਗਰ `ਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਪਦਮਪੁਰ ਦੀ ਅਨਾਜ ਮੰਡੀ `ਚ ਚੱਲ ਰਹੇ ਟਰੈਕਟਰ-ਟੋਚਨ ਮੁਕਾਬਲੇ ਦੌਰਾਨ ਅਚਾਨਕ ਟੀਨ ਦੀ ਛੱਡ ਡਿੱਗ ਪਈ। ਉਸ ਛੱਤ `ਤੇ 300 ਤੋਂ ਵੱਧ ਵਿਅਕਤੀ ਖੜ੍ਹੇ ਸਨ; ਉਹ ਸਾਰੇ ਜ਼ਖ਼ਮੀ ਹੋ ਗਏ ਹਨ। ਉਂਝ ਕਈ ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ।


ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ `ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿੱਚੋਂ 50 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


ਮਿਲੀ ਜਾਣਕਾਰੀ ਅਨੁਸਾਰ ਪਦਮਪੁਰ ਦੀ ਅਨਾਜ ਮੰਡੀ `ਚ ਟਰੈਕਟਰ ਮੁਕਾਬਲਾ ਚੱਲ ਰਿਹਾ ਸੀ ਤੇ ਉੱਥੇ ਹਜ਼ਾਰਾਂ ਦੀ ਗਿਣਤੀ `ਚ ਲੋਕ ਮੌਜੂਦ ਸਨ। ਇਸ ਦੌਰਾਨ ਅਚਾਨਕ ਟੀਨ ਦੀ ਛੱਤ ਡਿੱਗ ਪਈ ਤੇ ਲੋਕਾਂ ਵਿੱਚ ਭਗਦੜ ਮਚ ਗਈ।


ਕਿਵੇਂ ਹੁੰਦਾ ਹੈ ਟਰੈਕਟਰ-ਟੋਚਨ ਮੁਕਾਬਲਾ
ਇਸ ਨੂੰ ਸਮਝਣ ਲਈ ਤੁਹਾਨੂੰ ਬੀਨੂੰ ਢਿਲੋਂ ਦੀ ਫਿ਼ਲਮ ‘ਬਾਇਲਾਰਸ` ਯਾਦ ਕਰਨੀ ਪਵੇਗੀ। ਇਸ ਮੁਕਾਬਲੇ `ਚ ਦੋਵੇਂ ਟਰੈਕਟਰਾਂ ਦੀਆਂ ਪਿੱਠਾਂ ਨੁੰ ਇੱਕ ਟੋਚਨ ਰਾਹੀਂ ਜੋੜ ਦਿੱਤਾ ਜਾਦਾ ਹੈ। ਫਿਰ ਦੋਵੇਂ ਟਰੈਕਟਰ ਇੱਕ-ਦੂਜੇ ਤੋਂ ਉਲਟ ਦਿਸ਼ਾ ਵਿੱਚ ਇੱਕ-ਦੂਜੇ ਨੂੰ ਖਿੱਚਦੇ ਹਨ। ਇੱਕ ਨਿਰਧਾਰਤ ਦੂਰੀ ਤੱਕ ਦੂਜੇ ਟਰੈਕਟਰ ਨੂੰ ਖਿੱਚ ਕੇ ਲੈ ਜਾਣ ਵਾਲਾ ਟਰੈਕਟਰ ਜੇਤੂ ਐਲਾਨ ਦਿੱਤਾ ਜਾਂਦਾ ਹੈ। ਅਜਿਹੇ ਮੁਕਾਬਲਿਆਂ `ਚ ਹਜ਼ਾਰਾਂ ਰੁਪਏ ਦੇ ਇਨਾਮ ਹੁੰਦੇ ਹਨ। ਟਰੈਕਟਰਾਂ ਦੇ ਅਜਿਹੇ ਮੁਕਾਬਲੇ ਵੇਖਣ ਲਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਪੰਜਾਬ ਵਿੱਚ ਵੀ ਅਜਿਹੇ ਮੁਕਾਬਲੇ ਬਹੁਤ ਪ੍ਰਚਲਿਤ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:roof collapses during tractor competition many feared dead