ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਸੁਰੱਖਿਆ ’ਤੇ ਰੋਜ਼ ਖ਼ਰਚ ਹੋ ਰਹੇ ਨੇ 1.62 ਕਰੋੜ ਰੁਪਏ

PM ਮੋਦੀ ਦੀ ਸੁਰੱਖਿਆ ’ਤੇ ਰੋਜ਼ ਖ਼ਰਚ ਹੋ ਰਹੇ ਨੇ 1.62 ਕਰੋੜ ਰੁਪਏ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਤੇ ਰੋਜ਼ਾਨਾ ਇੱਕ ਕਰੋੜ 62 ਲੱਖ ਰੁਪਏ ਖ਼ਰਚ ਹੋ ਰਹੇ ਹਨ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ’ਚ ਦਿੱਤੇ ਇੱਕ ਲਿਖਤੀ ਜਵਾਬ ’ਚ ਦਿੱਤੀ ਹੈ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਭਾਰਤ ’ਚ ਇਸ ਵੇਲੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੀ ਸੁਰੱਖਿਆ ਮਿਲੀ ਹੋਈ ਹੈ।

 

 

ਇਸ ਸਬੰਧੀ ਸੰਸਦ ਨੇ ਕਾਨੂੰਨ ਬਣਾਇਆ ਹੈ; ਜਿਸ ਵਿੱਚ ਵਿਵਸਥਾ ਰੱਖੀ ਗਈ ਹੈ ਕਿ ਸਿਰਫ਼ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ SPG ਸੁਰੱਖਿਆ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦੇ 5 ਸਾਲਾਂ ਬਾਅਦ ਇਹ ਸੁਰੱਖਿਆ ਹਟਾ ਲਈ ਜਾਵੇਗੀ।

 

 

ਸੰਸਦ ’ਚ ਡੀਐੱਮਕੇ ਦੇ ਮੈਂਬਰ ਦਿਆਨਿਧੀ ਮਾਰਾਨ ਨੇ ਸੁਆਲ ਕੀਤਾ ਸੀ ਕਿ ਦੇਸ਼ ’ਚ ਕਿੰਨੇ ਲੋਕਾਂ ਨੂੰ SPG ਤੇ ਸੀਆਰਪੀਐੱਫ਼ ਵੱਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਮਿਲੀ ਹੋਈ ਹੈ। ਇਸ ਦੇ ਜਵਾਬ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਦੱਸਿਆ ਕਿ ਇਸ ਵੇਲੇ ਸਿਰਫ਼ ਇੱਕੋ ਵਿਅਕਤੀ ਨੂੰ SPG ਸੁਰੱਖਿਆ ਮਿਲੀ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਨਹੀਂ ਲਿਆ।

 

 

ਮੰਤਰੀ ਨੇ ਉਨ੍ਹਾਂ ਵੀਆਈਪੀ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਤੀ, ਜਿਨ੍ਹਾਂ ਨੂੰ CRPF ਦੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇਹ ਵੀ ਨਹੀਂ ਦੱਸਿਆ ਕਿ ਸਾਲ 2014 ਤੋਂ ਬਾਅਦ ਕਿਹੜੇ VIP ਲੋਕਾਂ ਦੀ ਸੀਆਰਪੀਐੱਫ਼ ਸੁਰੱਖਿਆ ਹਟਾਈ ਗਈ ਹੈ ਤੇ ਕਿਹੜੇ ਲੋਕਾਂ ਨੂੰ ਦਿੱਤੀ ਗਈ ਹੈ।

 

 

ਮੰਤਰੀ ਨੇ ਸਿਰਫ਼ ਇੰਨਾ ਦੱਸਿਆ ਕਿ ਦੇਸ਼ ਵਿੱਚ ਸਿਰਫ਼ 56 ਜਣਿਆਂ ਨੂੰ CRPF ਸੁਰੱਖਿਆ ਦਿੱਤੀ ਗਈ ਹੈ। ਡੀਐੱਮਕੇ ਦੇ MP ਦਿਆਨਿਧੀ ਮਾਰਾਨ ਨੇ ਇਹ ਵੀ ਪੁੱਛਿਆ ਸੀ ਕਿ ਉਹ ਕਿਹੜੇ ਲੋਕ ਹਨ, ਜਿਨ੍ਹਾਂ ਨੂੰ CRPF ਸੁਰੱਖਿਆ ਮਿਲੀ ਹੋਈ ਹੈ।

 

 

SPG ਸੁਰੱਖਿਆ ਨੂੰ ਲੈ ਕੇ ਸੰਸਦ ’ਚ ਸੁਆਲ ਉਸ ਵੇਲੇ ਉਠਾਇਆਗਿਆ ਹੈ, ਜਦੋਂ ਬਜਟ ਵਿੱਚ SPG ਸੁਰੱਖਿਆ ਲਈ ਰੱਖੇ ਫ਼ੰਡ ਵਿੱਚ 10 ਫ਼ੀ ਸਦੀ ਵਾਧਾ ਕੀਤਾ ਗਿਆ ਹੈ। ਸਾਲ 2020–21 ਲਈ SPG ਵਾਸਤੇ 592.55 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ; ਜਦ ਕਿ ਪਿਛਲੇ ਸਾਲ ਦੇ ਬਜਟ ’ਚ SPG ਲਈ 540.16 ਕਰੋੜ ਰੁਪਏ ਰੱਖੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 1 Crore 62 Lakh being spent daily on PM Modi s Security