ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਠੂਆ ਨੇੜੇ ਟਰੱਕ `ਚੋਂ ਲੁੱਟੇ 1 ਕਰੋੜ ਰੁਪਏ ਕੈਸ਼

ਕਠੂਆ ਨੇੜੇ ਘਟਨਾ-ਸਥਾਨ `ਤੇ ਖੜ੍ਹਾ ਉਹ ਕੈਂਟਰ-ਟਰੱਕ, ਜਿਸ ਵਿੱਚੋਂ ਲੁਟੇਰਿਆਂ ਨੇ ਸ਼ੁੱਕਰਵਾਰ ਦੀ ਰਾਤ ਨੂੰ 1 ਕਰੋੜ ਰੁਪਏ

ਕਾਰ `ਚ ਆਏ ਤਿੰਨ ਲੁਟੇਰਿਆਂ ਨੇ ਇੱਕ ਕੈਂਟਰ-ਟਰੱਕ `ਚੋਂ ਇੱਕ ਕਰੋੜ ਰੁਪਏ ਨਕਦ (ਕੈਸ਼) ਲੁੱਟ ਲਏ ਹਨ। ਇਹ ਵਾਰਦਾਤ ਸ਼ੁੱਕਰਵਾਰ ਦੇਰ ਰਾਤੀਂ 9 ਤੋਂ 10 ਵਜੇ ਦੌਰਾਨ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ `ਤੇ ਵਾਪਰੀ। ਟਰੱਕ ਦਿੱਲੀ ਜਾ ਰਿਹਾ ਸੀ।


ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਕਠੂਆ `ਚ ਬਰਵਾੜ ਮੋੜ `ਤੇ ਕਾਰ ਜ਼ਬਰਦਸਤੀ ਕੈਂਟਰ ਅੱਗੇ ਲਾ ਕੇ ਉਸ ਨੂੰ ਰੁਕਵਾ ਲਿਆ ਅਤੇ ਸਾਮਾਨ `ਚ ਰੱਖੇ 1 ਕਰੋੜ ਰੁਪਏ ਲੈ ਕੇ ਫ਼ਰਾਰ ਹੋ ਗਏ।


ਇਹ ਟਰੱਕ ਸਾਂਬਾ ਜਿ਼ਲ੍ਹੇ ਦੇ ਬਾੜੀ-ਬ੍ਰਾਹਮਣਾਂ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ। ਪੁਲਿਸ ਅਨੁਸਾਰ ਉਸ ਟਰੱਕ `ਚ ਡਰਾਇਵਰ ਤੇ ਕੰਡਕਟਰ ਤੋਂ ਇਲਾਵਾ ਇੱਕ ਮੈਨੇਜਰ ਵੀ ਸੀ।


ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਕਾਇਮ ਕੀਤੀ ਗਈ ਹੈ। ਪੁਲਿਸ ਨੇ ਛੇ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਠੂਆ ਜਿ਼ਲ੍ਹੇ ਦੇ ਪੁਲਿਸ ਮੁਖੀ ਸ਼੍ਰੀਧਰ ਪਾਟਿਲ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਵੀ ਸ਼ੱਕ ਹੈ ਕਿ ਕੋਈ ਅੰਦਰਲਾ ਭੇਤੀ ਹੀ ਸੀ, ਜਿਸ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਇੱਕ ਕੰਪਨੀ ਵੱਲੋਂ ਦਿੱਲੀ ਦੀ ਆਪਣੀ ਕਿਸੇ ਭਾਈਵਾਲ ਕੰਪਨੀ ਨੂੰ ਇੰਨੀ ਰਕਮ ਸਾਮਾਨ `ਚ ਰੱਖ ਕੇ ਭੇਜੀ ਜਾ ਰਹੀ ਸੀ।


ਲੁਟੇਰਿਆਂ ਨੇ ਪਹਿਲਾਂ ਕੈਂਟਰ-ਟਰੱਕ `ਚੋਂ ਤਿੰਨੇ ਜਣਿਆਂ ਨੂੰ ਹੇਠਾਂ ਲਾਹਿਆ ਤੇ ਉਨ੍ਹਾਂ ਨੂੰ ਬੰਦੂਕ ਦੀ ਨੋਕ `ਤੇ ਇੱਕ ਪਾਸੇ ਖਲੋਣ ਲਈ ਆਖਿਆ। ਫਿਰ ਉਨ੍ਹਾਂ ਬੜੇ ਆਰਾਮ ਨਾਲ ਨਕਦੀ ਕੱਢੀ ਤੇ ਫ਼ਰਾਰ ਹੋ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 1 crore looted from a truck near Kathua