ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਚਿਨ ਗਲੇਸ਼ੀਅਰ ’ਤੇ ਫ਼ੌਜੀ ਜਵਾਨਾਂ ਨੂੰ ਬਚਾਏਗੀ 1 ਲੱਖ ਦੀ ਇਹ ਕਿਟ

ਸਿਆਚਿਨ ਗਲੇਸ਼ੀਅਰ ’ਤੇ ਫ਼ੌਜੀ ਜਵਾਨਾਂ ਨੂੰ ਬਚਾਏਗੀ 1 ਲੱਖ ਦੀ ਇਹ ਕਿਟ

ਭਾਰਤੀ ਫ਼ੌਜੀ ਜਵਾਨ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ–ਏ–ਜੰਗ ਸਿਆਚਿਨ ਗਲੇਸ਼ੀਅਰ ਦੇ ਔਖੇ ਤੇ ਬਿਖੜੇ ਮੌਸਮੀ ਹਾਲਾਤ ਦੇ ਬਾਵਜੂਦ ਡਟੇ ਰਹਿੰਦੇ ਹਨ। ਉਨ੍ਹਾਂ ਨੂੰ ਬਰਫ਼ ਦੇ ਤੋਦੇ ਖਿਸਕਣ ਤੇ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮੌਸਮ ਨਾਲ ਟੱਕਰ ਲੈਣ ਲਈ ਉਨ੍ਹਾਂ ਨੂੰ ਹੁਣ ਜੀਵਨ–ਰੱਖਿਅਕ ਕਿਟ ਦਿੱਤੀ ਜਾ ਰਹੀ ਹੈ, ਜਿਸ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ।

 

 

ਫ਼ੌਜੀ ਸੂਤਰਾਂ ਨੇ ਦੱਸਿਆ ਕਿ ਨੂੰ ਇਸ ਕਿਟ ਨਾਲ ਸਿਆਚਿਨ ’ਚ ਚੱਲਣ–ਫਿਰਨ ਵਿੱਚ ਮਦਦ ਕਰਨ ਵਾਲੇ ਉਪਕਰਣ ਦਿੱਤੇ ਜਾ ਰਹੇ ਹਨ; ਜਿਨ੍ਹਾਂ ਦੀ ਕੀਮਤ ਡੇਢ ਲੱਖ ਰੁਪਏ ਹੈ। ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਣੇ ਇਸ ਕਿਟ ਦੀ ਜਾਂਚ–ਪਰਖ ਕਰ ਚੁੱਕੇ ਹਨ।

 

 

ਜਨਰਲ ਨਰਵਣੇ ਜਨਵਰੀ ਦੇ ਦੂਜੇ ਹਫ਼ਤੇ ਸਿਆਚਿਨ ਦੌਰੇ ਉੱਤੇ ਗਏ ਸਨ। ਕਿਟ ਵਿੱਚ ਸਭ ਤੋਂ ਮਹਿੰਗਾ ਸਾਮਾਨ ਠੰਢ ਤੋਂ ਬਚਾਉਣ ਵਾਲੀ ਤੇ ਕਈ ਤੈਹਾਂ ਵਾਲੀ ਫ਼ੌਜੀ ਜਾਕੇਟ ਹੈ; ਜਿਸ ਦੀ ਕੀਮਤ 28,000 ਰੁਪਏ ਹੈ। ਇਸ ਤੋਂ ਇਲਾਵਾ ਸਲੀਪਿੰਗ ਬੈਗ ਦੀ ਕੀਮਤ 13,000 ਰੁਪਏ ਹੈ।

 

 

ਹੇਠਲੀ ਜਾਕੇਟ ਤੇ ਵਿਸ਼ੇਸ਼ ਦਸਤਾਨਿਆਂ ਦੀ ਕੁੱਲ ਕੀਮਤ ਲਗਭਗ 14,000 ਰੁਪਏ ਹੈ, ਜਦ ਕਿ ਬਹੁ–ਮੰਤਵੀ ਜੁੱਤੇ ਲਗਭਗ 12,500 ਰੁਪਏ ਦੇ ਹਨ। ਇਸ ਤੋਂ ਇਲਾਵਾ ਜਵਾਨਾਂ ਨੁੰ ਆਕਸੀਜਨ ਦਾ ਸਿਲੰਡਰ ਵੀ ਦਿੱਤਾ ਜਾ ਰਿਹਾ ਹੈ, ਜਿਸ ਦੀ ਕੀਮਤ ਲਗਭਗ 50,000 ਰੁਪਏ ਹੈ।

 

 

ਜਵਾਨਾਂ ਨੂੰ ਬਰਫ਼ਾਨੀ ਤੋਦੇ ਖਿਸਕਣ ਕਾਰਨ ਫਸੇ ਸਾਥੀ ਜਵਾਨਾਂ ਦਾ ਪਤਾ ਲਾਉਣ ਲਈ ਉਪਕਰਣ ਤੇ ਗੈਜੇਟਸ ਵੀ ਮਿਲ ਰਹੇ ਹਨ। ਉਨ੍ਹਾਂ ਦੀ ਕੀਮਤ 8,000 ਰੁਪਏ ਦੇ ਲਗਭਗ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 1 lakh kit to save Army Jawans at Siachin Glacier