ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ’ਚੋਂ 10.5 ਕਰੋੜ ਰੁਪਏ ਗ਼ਾਇਬ

PMC ਬੈਂਕ ’ਚੋਂ 10.5 ਕਰੋੜ ਰੁਪਏ ਗ਼ਾਇਬ

ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (PMC) ਬੈਂਕ ਦੇ ਰਿਕਾਰਡ ’ਚੋਂ ਲਗਭਗ 10.5 ਕਰੋੜ ਰੁਪਏ ਗ਼ਾਇਬ ਹਨ। ਬੈਂਕ ਦੀ ਅੰਦਰੂਨੀ ਜਾਂਚ ਟੀਮ ਨੇ ਇਹ ਸਨਸਨੀਖ਼ੇਜ਼ ਖ਼ੁਲਾਸਾ ਕੀਤਾ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਟੀਮ ਨੂੰ ਐੱਚਡੀਆਈਐੱਲ ਤੇ ਉਸ ਦੀਆਂ ਸਬੰਧਤ ਕੰਪਨੀਆਂ ਵੱਲੋਂ ਜਾਰੀ ਕਈ ਚੈੱਕ ਵੀ ਮਿਲੇ ਹਨ, ਜਿਨ੍ਹਾਂ ਨੂੰ ਕਦੇ ਬੈਂਕ ਵਿੱਚ ਜਮ੍ਹਾ ਹੀ ਨਹੀਂ ਕੀਤਾ ਗਿਆ ਪਰ ਉਸ ਦੇ ਬਦਲੇ ਕੈਸ਼ ਦੇ ਦਿੱਤਾ ਗਿਆ।

 

 

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਇਹ ਘੁਟਾਲਾ 4,355 ਕਰੋੜ ਰੁਪਏ ਤੋਂ ਵਧ ਕੇ 6,500 ਰੁਪਏ ਤੋਂ ਵੱਧ ਦਾ ਵੀ ਹੋ ਸਕਦਾ ਹੈ। ਬੈਂਕ ਦੀ ਅੰਦਰੂਨੀ ਜਾਂਚ ਟੀਮ ਮੁਤਾਬਕ ਉਨ੍ਹਾਂ ਨੂੰ 10 ਕਰੋੜ ਰੁਪਏ ਤੋਂ ਵੱਧ ਦੇ ਚੈੱਕ ਮਿਲੇ ਹਨ।  50 ਤੋਂ 55 ਲੱਖ ਰੁਪਏ ਦੇ ਚੈੱਕ ਦਾ ਕੋਈ ਹਿਸਾਬ ਨਹੀਂ ਮਿਲਿਆ ਹੈ।

 

 

ਹੁਣ ਤੱਕ ਕੀਤੀ ਜਾਂਚ ਮੁਤਾਬਕ HDIL ਤੇ ਗਰੁੱਪ ਦੀਆਂ ਕੰਪਨੀਆਂ ਨੇ ਬੈਂਕ ਦੇ ਐੱਮਡੀ ਜਾਏ ਥਾਮਸ ਨੂੰ ਚੈੱਕ ਭੇਜੇ ਸਨ। ਥਾਮਸ ਨੇ ਬੈਂਕ ਵਿੱਚ ਬਗ਼ੈਰ ਚੈੱਕ ਜਮ੍ਹਾ ਕਰਵਾਏ ਉਨ੍ਹਾਂ ਨੂੰ ਕੈਸ਼ ਦੇ ਦਿੱਤਾ। ਜਾਂਚ ਮੁਤਾਬਕ ਬੈਂਕ ਦੀ ਰਿਕਾਰਡ ਬੁੱਕ ਵਿੱਚ ਚੈੱਕ ਦੀ ਕੋਈ ਵੀ ਐਂਟਰੀ ਨਹੀਂ ਮਿਲੀ।

 

 

ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਥਾਮਸ ਨੇ 50 ਤੋਂ 55 ਲੱਖ ਰੁਪਏ ਆਪਣੇ ਕੋਲ ਰੱਖ ਲਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਘੁਟਾਲੇ ਦੀ ਰਕਮ 4,355 ਕਰੋੜ ਰੁਪਏ ਤੋਂ ਵਧ ਕੇ 6,500 ਕਰੋੜ ਰੁਪਏ ਹੋਣ ਉੱਤੇ ਹੁਣ FIR ਵਿੱਚ ਘੁਟਾਲੇ ਦੀ ਰਕਮ ਦੀ ਹੇਰਾਫੇਰੀ ਦੀ ਧਾਰਾ ਵੀ ਜੋੜੀ ਜਾ ਸਕਦੀ ਹੈ।

 

 

ਜਾਏ ਥਾਮਸ ਇਸ ਵੇਲੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 10 Crore 50 Lakh missing in PMC Bank