ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ’ਚ ਕਈ ਗੁਰੂਘਰਾਂ ਦੇ ਫਸੇ 100 ਕਰੋੜ ਰੁਪਏ

PMC ਬੈਂਕ ’ਚ ਕਈ ਗੁਰੂਘਰਾਂ ਦੇ ਫਸੇ 100 ਕਰੋੜ ਰੁਪਏ

ਇੱਕ ਪਾਸੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਸਮੁੱਚੇ ਵਿਸ਼ਵ ’ਚ ਬੇਹੱਦ ਜ਼ੋਰ–ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ; ਉੱਥੇ ਹੀ ਇੱਕ ਦਰਜਨ ਤੋਂ ਵੀ ਵੱਧ ਗੁਰਦੁਆਰਾ ਸਾਹਿਬਾਨ ਦੀ 100 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੀਐੱਮਸੀ ਬੈਂਕ (PMC Bank) ਵਿੱਚ ਫਸ ਗਈ ਹੈ; ਜਿਸ ਕਾਰਨ ਉਨ੍ਹਾਂ ਦੀਆਂ ਸਾਰੀਆਂ ਤਿਆਰੀਆਂ ਅਧਵਾਟੇ ਹੀ ਰਹਿ ਗਈਆਂ ਹਨ।

 

 

ਚੇਤੇ ਰਹੇ ਕਿ ਇਸ ਬੈਂਕ ਦੇ ਸਾਰੇ ਖਾਤਾ–ਧਾਰਕਾਂ ਉੱਤੇ ਕੋਈ ਵੀ ਰਕਮ ਕਢਵਾਉਣ ਉੱਤੇ ਰੋਕ ਲੱਗੀ ਹੋਈ ਹੈ; ਜਿਸ ਕਾਰਨ ਇਸ ਦੇ ਹਜ਼ਾਰਾਂ ਖਾਤਾ–ਧਾਰਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਬਹੁਤ ਸਾਰੇ ਗਾਹਕਾਂ ਦੀਆਂ ਕਿਸ਼ਤਾਂ ਵੀ ਹਰ ਮਹੀਨੇ ECS ਰਾਹੀਂ ਇਸੇ ਬੈਂਕ ’ਚੋਂ ਨਿੱਕਲਦੀਆਂ ਹਨ; ਜਿਸ ਕਾਰਨ ਉਹ ਵੀ ਡਾਢੇ ਪਰੇਸ਼ਾਨ ਹਨ।

 

 

ਪਰ ਗੁਰੂਘਰਾਂ ਦਾ ਮਾਮਲਾ ਕੁਝ ਵੱਡਾ ਵੀ ਹੈ ਤੇ ਗੁੰਝਲਦਾਰ ਵੀ। ਮੁੰਬਈ ਦੇ ਦਾਦਰ ਇਲਾਕੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਹੀ 25 ਕਰੋੜ ਰੁਪਏ ਤੋਂ ਵੱਧ ਦੀ ਰਕਮ PMC ਬੈਂਕ ਵਿੱਚ ਜਮ੍ਹਾ ਹੈ। ਇੰਝ ਹੀ 10 ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਦੇ ਵੀ 70–80 ਕਰੋੜ ਰੁਪਏ ਇਸੇ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਮ੍ਹਾ ਹਨ।

 

 

ਦਾਦਰ – ਪੂਰਬੀ ਸਥਿਤ ਗੁਰਦੁਆਰਾ ਸਾਹਿਬ ‘ਕੇਂਦਰੀ ਸ੍ਰੀ ਗੁਰੂ ਸਿੰਘ ਸਭਾ’ ਦੇ 25 ਕਰੋੜ ਰੁਪਏ ਦੀਆਂ ਫ਼ਿਕਸਡ ਡਿਪਾਜ਼ਿਟ ਇਸੇ ਬੈਂਕ ਵਿੱਚ ਜਮ੍ਹਾ ਹਨ। ਇਸ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਖ਼ਜ਼ਾਨਚੀ ਸ੍ਰੀ ਰਾਮ ਸਿੰਘ ਰਾਠੌੜ (62) ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆਉਂਦੀ 12 ਨਵੰਬਰ ਨੂੰ ਮਨਾਉਣਾ ਤੈਅ ਹੈ। ਇਸੇ ਕਾਰਨ ਹੁਣ ਫ਼ੰਡਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ।

 

 

ਸ੍ਰੀ ਰਾਠੌੜ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸਿੱਖ ਸੰਗਤ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹਾਂ ਲਈ ਰਕਮ ਬਚਾ ਕੇ ਰੱਖੀ ਜਾ ਰਹੀ ਸੀ। ‘ਸਾਨੂੰ ਇਸ ਬੈਂਕ ਉੱਤੇ ਪੂਰਾ ਭਰੋਸਾ ਸੀ ਕਿਉਂਕਿ ਇਸ ਦੇ ਡਾਇਰੈਕਟਰ ਵੀ ਸਿੱਖ ਹਨ। ਹੁਣ ਖਾਤਾ–ਧਾਰਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ? ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਵਿੱਚ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ।’

 

 

ਸਿੱਖ ਸੰਗਤ ਦਾ ਕਹਿਣਾ ਹੈ ਕਿ ਜੇ ਗ਼ਲਤ ਕਾਰਵਾਈਆਂ ਉੱਤੇ ਤੁਰੰਤ RBI ਜਾਂ ਹੋਰ ਕਿਸੇ ਨਿਗਰਾਨ ਏਜੰਸੀ ਵੱਲੋਂ ਧਿਆਨ ਦਿੱਤਾ ਜਾਂਦਾ, ਤਾਂ ਹੁਣ ਖਾਤਾ–ਧਾਰਕਾਂ ਨੂੰ ਇੰਝ ਪਰੇਸ਼ਾਨ ਨਾ ਹੋਣਾ ਪੈਂਦਾ।

 

 

ਹੁਣ ਇਸ ਬੈਂਕ ਦੇ ਬਹੁਤ ਸਾਰੇ ਡਾਇਰੈਕਟਰ ਮੁਅੱਤਲ ਕਰ ਦਿੱਤੇ ਗਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 100 crore of Gurudwaras entangled in PMC Bank