ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਨ ਦੇ ਲੈਣ–ਦੇਣ ’ਚ ਗ਼ਲਤ ਆਧਾਰ ਨੰਬਰ ਦੇਣ ’ਤੇ ਲੱਗੇਗਾ 10,000 ਰੁਪਏ ਜੁਰਮਾਨਾ

ਧਨ ਦੇ ਲੈਣ–ਦੇਣ ’ਚ ਗ਼ਲਤ ਆਧਾਰ ਨੰਬਰ ਦੇਣ ’ਤੇ ਲੱਗੇਗਾ 10,000 ਰੁਪਏ ਜੁਰਮਾਨਾ

ਭਾਰਤ ਸਰਕਾਰ ਨੇ ਹੁਣ ਧਨ ਦੇ ਕਿਸੇ ਵੀ ਵੱਡੇ ਲੈਣ–ਦੇਣ ਲਈ ਪੈਨ ਦੀ ਥਾਂ ਆਧਾਰ ਕਾਰਡ ਨੰਬਰ ਦੇਣ ਦਾ ਵਿਕਲਪ ਦਿੱਤਾ ਹੈ ਪਰ ਜੇ ਕਿਤੇ ਲੈਣ–ਦੇਣ ਲਈ ਗ਼ਲਤ ਆਧਾਰ ਨੰਬਰ ਦੇ ਦਿੱਤਾ ਗਿਆ, ਤਾਂ ਤੁਹਾਨੂੰ 10,000 ਰੁਪਏ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਇਸ ਬਾਰੇ ਵਿਵਸਥਾ ਤੇ ਨੋਟੀਫ਼ਿਕੇਸ਼ ਜਾਰੀ ਹੋਣ ਤੋਂ ਬਾਅਦ ਜੁਰਮਾਨੇ ਦਾ ਇਹ ਕਾਨੂੰਨ 1 ਸਤੰਬਰ, 2019 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ।

 

 

ਅਧਿਕਾਰੀਆਂ ਨੇ ਦੱਸਿਆ ਕਿ ਦੇਜ਼ਾਂ ਵਿੱਚ ਆਧਾਰ ਨੰਬਰ ਸਹੀ ਨਾ ਪਾਏ ਜਾਣ ’ਤੇ ਇਸ ਨੂੰ ਤਸਦੀਕ ਕਰਨ ਵਾਲੇ ਨੂੰ ਵੀ 10,000 ਰੁਪਏ ਜੁਰਮਾਨਾ ਵੱਖਰਾ ਦੇਣਾ ਹੋਵੇਗਾ। ਉਂਝ ਭਾਵੇਂ ਜੁਰਮਾਨਾ ਲਾਉਣ ਤੋਂ ਪਹਿਲਾਂ ਸਬੰਧਤ ਵਿਅਕਤੀ ਦੀ ਸੁਣਵਾਈ ਵੀ ਕੀਤੀ ਜਾਵੇਗੀ।

 

 

ਇੱਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਕਾਨੂੰਨ ਨੂੰ ਬੀਤੀ 5 ਜੁਲਾਈ ਦੇ ਬਜਟ ਐਲਾਨ ਮੁਤਾਬਕ ਸੋਧਿਆ ਜਾਵੇਗਾ; ਜਿਸ ਵਿੱਚ ਪੈਨ ਦੀ ਥਾਂ ਆਧਾਰ ਕਾਰਡ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਇਸ ਲਈ ਧਾਰਾ 272–ਬੀ ਵਿੱਚ ਸੋਧ ਹੋਵੇਗੀ।

 

 

ਮਾਹਿਰਾਂ ਮੁਤਾਬਕ ਆਮਦਨ–ਟੈਕਸ ਕਾਨੂੰਨ ਦੀ ਧਾਰਾ 272–ਬੀ ਵਿੱਚ ਪੈਨ ਦੀ ਵਰਤੋਂ ਨਾਲ ਸਬੰਧਤ ਉਲੰਘਣਾ ਉੱਤੇ ਜੁਰਮਾਨੇ ਦੀ ਵਿਵਸਥਾ ਹੈ।

 

 

ਸਰਕਾਰ ਕਾਨੂੰਨੀ ਸੋਧ ਬਾਰੇ ਵਿਚਾਰ ਕਰ ਰਹੀ ਹੈ। ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਦੱਸਿਆ ਸੀ ਕਿ 1.2 ਅਰਬ ਤੋਂ ਵੱਧ ਭਾਰਤੀਆਂ ਕੋਲ ਆਧਾਰ ਕਾਰਡ ਹਨ। ਇਸ ਦੇ ਮੁਕਾਬਲੇ ਪੈਨ ਕੇਵਲ 22 ਕਰੋੜ ਹਨ। ਟੈਕਸਦਾਤਾ ਪੈਨ ਕਾਰਡ ਨਾ ਹੋਣ ਕਾਰਨ ਆਧਾਰ ਕਾਰਡ ਨੰਬਰ ਨਾਲ ਵੀ ਹੁਦ ਆਮਦਨ ਟੈਕਸ ਰਿਟਰਨ ਭਰ ਸਕਦੇ ਹਨ।

 

 

ਬੈਂਕ ਖਾਤਾ ਖੋਲ੍ਹਣ, ਕ੍ਰੈਡਿਟ ਜਾਂ ਡੇਬਿਟ ਕਾਰਡ ਲਈ ਅਰਜ਼ੀ ਦੇਣ, ਹੋਟਲ ਤੇ ਰੈਸਟੋਰੈਂਟ ਬਿਲਾਂ ਦਾ ਭੁਗਤਾਨ ਕਰਨ ਲਈ ਆਧਾਰ ਨੰਬਰ ਇਸਤੇਮਾਲ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 10000 fine will be imposed if you tell wrong Aadhar No during financial transaction