ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਦੇ ਦਿਹਾੜੀਦਾਰ ਮਜ਼ਦੂਰ ਦੀ ਨਿੱਕਲੀ 12 ਕਰੋੜ ਦੀ ਲਾਟਰੀ

ਕੇਰਲ ਦੇ ਦਿਹਾੜੀਦਾਰ ਮਜ਼ਦੂਰ ਦੀ ਨਿੱਕਲੀ 12 ਕਰੋੜ ਦੀ ਲਾਟਰੀ

ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਇੱਕ ਦਿਹਾੜੀਦਾਰ ਮਜ਼ਦੂਰ ਦੀ 12 ਕਰੋੜ ਰੁਪਏ ਦੀ ਲਾਟਰੀ ਨਿੱਕਲੀ ਹੈ ਤੇ ਉਹ ਰਾਤੋ–ਰਾਤ ਕਰੋੜਪਤੀ ਬਣ ਗਿਆ ਹੈ। ਗ਼ਰੀਬੀ ਦੇ ਬਾਵਜੂਦ 58 ਸਾਲਾ ਪੋਰੂਨੋਨ ਰਾਜਨ ਨੂੰ ਲਾਟਰੀ ਦੀਆਂ ਟਿਕਟਾਂ ਖ਼ਰੀਦਣ ਦਾ ਸ਼ੌਕ ਰਿਹਾ ਹੈ।

 

 

ਸ੍ਰੀ ਰਾਜਨ ਕੇਰਲ ਦੇ ਕੰਨੂਰ ਜ਼ਿਲ੍ਹੇ ’ਚ ਮਲੂਰ ਦੇ ਥੋਲਾਂਬਰਾ ਇਲਾਕੇ ਦੇ ਰਹਿਣ ਵਾਲੇ ਹਨ। ਉਹ ਭਾਵੇਂ ਲਾਟਰੀ ਦਾ ਟਿਕਟ ਖ਼ਰੀਦਦੇ ਰਹਿੰਦੇ ਸਨ ਪਰ ਉਨ੍ਹਾਂ ਨੂੰ ਕਦੇ ਇੰਨਾ ਵੀ ਯਕੀਨ ਨਹੀਂ ਸੀ ਕਿ ਕਿਸੇ ਦਿਨ ਉਨ੍ਹਾਂ ਦੀ ਇੰਨੀ ਵੱਡੀ ਲਾਟਰੀ ਨਿੱਕਲ ਆਵੇਗੀ ਤੇ ਉਹ ਕਰੋੜਪਤੀ ਬਣ ਜਾਣਗੇ।

 

 

ਇਸੇ ਲਈ ਜਦੋਂ ਉਨ੍ਹਾਂ ਨੂੰ ਲਾਟਰੀ ਨਿੱਕਲੇ ਹੋਣ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਤੇ ਕੰਨਾਂ ਉੱਤੇ ਭਰੋਸਾ ਨਹੀਂ ਹੋਇਆ। ਉਨ੍ਹਾਂ ਬਹੁਤ ਵਾਰ ਨਤੀਜਾ ਵੇਖਿਆ ਤੇ ਫਿਰ ਉਸ ਦੀ ਪੁਸ਼ਟੀ ਕੀਤੀ ਅਤੇ ਹਰ ਵਾਰ ਪਾਇਆ ਕਿ ਉਨ੍ਹਾਂ ਦੀ ਟਿਕਟ ਦਾ ਨੰਬਰ ਬਿਲਕੁਲ ਦਰੁਸਤ ਹੈ।

 

 

ਸ੍ਰੀ ਰਾਜਨ ਨੇ ਦੱਸਿਆ ਕਿ ਲਾਟਰੀ ਟਿਕਟ ਬੈਂਕ ’ਚ ਜਮ੍ਹਾ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਨਤੀਜੇ ਦੀ ਕਈ ਵਾਰ ਜਾਂਚ ਕੀਤੀ ਸੀ।

 

 

ਸ੍ਰੀ ਰਾਜਨ ਨੇ ਦੱਸਿਆ ਕਿ ਉਹ ਲਾਟਰੀ ਦੇ ਧਨ ਨਾਲ ਗ਼ਰੀਬਾਂ ਤੇ ਲੋੜਵੰਦਾਂ ਦੀ ਭਲਾਈ ਕਰਨੀ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਦੇਣਦਾਰੀਆਂ ਵੀ ਹਨ, ਜਿਨ੍ਹਾਂ ਦਾ ਭੁਗਤਾਨ ਉਹ ਸਭ ਤੋਂ ਪਹਿਲਾਂ ਕਰਨਗੇ।

 

 

ਸ੍ਰੀ ਰਾਜਨ ਨੇ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਪੈਸਾ ਕਮਾਉਣਾ ਸੁਖਾਲ਼ਾ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 12 Crore Lottery of Kerala s daily wages worker