ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਕੁੱਤੇ ਨੂੰ ਬਚਾਉਂਦਿਆਂ ਹੋਈ ਸੀ ਮੌਤ, ਹੁਣ ਮਿਲੇਗਾ 16.42 ਲੱਖ ਮੁਆਵਜ਼ਾ

ਪੰਜਾਬ ’ਚ ਕੁੱਤੇ ਨੂੰ ਬਚਾਉਂਦਿਆਂ ਹੋਈ ਸੀ ਮੌਤ, ਹੁਣ ਮਿਲੇਗਾ 16.42 ਲੱਖ ਮੁਆਵਜ਼ਾ

ਢਾਈ ਸਾਲ ਪਹਿਲਾਂ ਕਾਰ ਅੱਗੇ ਕੁੱਤਾ ਆ ਜਾਣ ਕਾਰਨ ਵਾਪਰੇ ਸੜਕ ਹਾਦਸੇ ’ਚ ਹੋਈ ਮੌਤ ਲਈ ਟ੍ਰਿਬਿਊਨਲ ਨੇ ਹੁਣ ਬੀਮਾ ਕੰਪਨੀ ਤੇ ਹੋਰਨਾਂ ਨੂੰ ਮਿਲ ਕੇ ਪੀੜਤ ਪਰਿਵਾਰ ਨੂੰ 16.42 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।

 

 

ਇਹ ਮੁਆਵਜ਼ਾ ਕਾਰ ਦੇ ਡਰਾਇਵਰ, ਮਾਲਕ ਤੇ ਦਿ ਨਿਊ ਇੰਡੀਆ ਐਸ਼ਯੋਰੈਂਸ ਕੰਪਨੀ ਲਿਮਿਟੇਡ ਮਿਲ ਕੇ ਦੇਣਗੇ। ਮੋਹਾਲੀ ਦੇ ਫ਼ੇਜ਼–11 ’ਚ ਰਹਿੰਦੇ ਰਹੇ ਨਾਰਾਇਣ ਧੀਮਾਨ ਦੀ ਜਨਵਰੀ 2017 ਦੌਰਾਨ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਪੀੜਤ ਪਰਿਵਾਰ ਨੇ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕਰ ਕੇ 35 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ।

 

 

ਪੀੜਤ ਪਰਿਵਾਰ ਦਾ ਦੋਸ਼ ਸੀ ਕਿ ਇਹ ਹਾਦਸਾ ਡਰਾਇਵਰ ਦੀ ਲਾਪਰਵਾਹੀ ਕਾਰਨ ਹੋਇਆ ਸੀ। ਪਰਿਵਾਰ ਮੁਤਾਬਕ ਸ੍ਰੀ ਨਾਰਾਇਣ ਦੀ ਆਪਣੀ ਕਰਿਆਨੇ ਦੀ ਦੁਕਾਨ ਸੀ; ਜਿੱਥੋਂ ਉਹ 15 ਹਜ਼ਾਰ ਰੁਪਏ ਮਹੀਨਾ ਤੱਕ ਕਮਾ ਲੈਂਦੇ ਸਨ।

 

 

8 ਜਨਵਰੀ, 2017 ਨੂੰ ਨਾਰਾਇਣ ਧੀਮਾਨ ਜਦੋਂ ਅੰਮ੍ਰਿਤਸਰ ਤੋਂ ਮੋਹਾਲੀ ਪਰਤ ਰਹੇ ਸਨ; ਤਦ ਕਾਰ ਨੂੰ ਆਨੰਦ ਕੌਸ਼ਲ ਚਲਾ ਰਿਹਾ ਸੀ। ਨਾਰਾਇਣ ਪਿਛਲੀ ਸੀਟ ਉੱਤੇ ਬੈਠੇ ਸਨ। ਉਹ ਜਦੋਂ ਲੁਧਿਆਣਾ–ਚੰਡੀਗੜ੍ਹ ਹਾਈਵੇ ਸਥਿਤ ਕਟਾਣੀ ਕਲਾਂ ਪੁੱਜੇ, ਤਾਂ ਅਚਾਨਕ ਕਾਰ ਅੱਗੇ ਕੁੱਤਾ ਆ ਗਿਆ।

 

 

ਡਰਾਇਵਰ ਨੇ ਉਸ ਕੁੱਤੇ ਨੂੰ ਬਚਾਉਣ ਦਾ ਜਤਨ ਕੀਤਾ ਪਰ ਬ੍ਰੇਕ ਨਹੀਂ ਲੱਗੀ। ਕਾਰ ਤਦ ਬੇਕਾਬੂ ਹੋ ਕੇ ਇੱਕ ਰੁੱਖ ਨਾਲ ਟਕਰਾਈ ਤੇ ਸ੍ਰੀ ਨਾਰਾਇਣ ਧੀਮਾਨ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 16 Lakh compensation for the death in a road mishap due to a dog