ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਨਸੀ ਹਵਾਈ ਅੱਡੇ ’ਤੇ ਫੜਿਆ ਯਾਤਰੀ ਦੇ ਸਰੀਰ ਅੰਦਰੋਂ 26.24 ਲੱਖ ਦਾ ਸੋਨਾ

ਵਾਰਾਨਸੀ ਹਵਾਈ ਅੱਡੇ ’ਤੇ ਫੜਿਆ ਯਾਤਰੀ ਦੇ ਸਰੀਰ ਅੰਦਰੋਂ 26.24 ਲੱਖ ਦਾ ਸੋਨਾ

ਵਾਰਾਨਸੀ ਦੇ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ’ਤੇ ਸਮੱਗਲ ਕੀਤਾ 26 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਹੈ। ਸੋਮਵਾਰ ਦੇਰ ਰਾਤੀਂ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਦੇ ਸਰੀਰ ਅੰਦਰ ਇਹ ਸੋਨਾ ਲੁਕਾ ਕੇ ਰੱਖਿਆ ਗਿਆ ਸੀ।

 

 

ਦਿੱਲੀ ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਆਪਣੇ ਸਰੀਰ ’ਚ ਖ਼ਾਸ ਤਰੀਕੇ ਨਾਲ ਬਣੀ ਸਿਲੰਡਰ ਵਰਗੀ ਵਸਤੂ ’ਚ ਲੁਕਾ ਕੇ ਲਿਆ ਰਿਹਾ ਸੀ। ਕਸਟਮ ਵਿਭਾਗ ਨੇ ਸੋਨਾ ਬਰਾਮਦ ਕਰਨ ਤੋਂ ਬਾਅਦ ਕੱਲ੍ਹ ਮੰਗਲਵਾਰ ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ।

 

 

ਸ਼ਾਰਜਾਹ ਤੋਂ ਏਅਰ ਇੰਡੀਆ ਦੇ ਹਵਾਈ ਜਹਾਜ਼ ਆਈਐਕਸ 184 ਰਾਹੀਂ ਦਿੱਲੀ ਦਾ ਯਾਤਰੀ ਵਾਰਾਨਸੀ ਪੁੱਜਾ ਸੀ। ਸੁਰੱਖਿਆ ਅਧਿਕਾਰੀਆਂ ਨੂੰ ਉਸ ਦੀ ਚਾਲ ਕੁਝ ਅਜੀਬ ਜਿਹੀ ਲੱਗੀ। ਤਦ ਹਵਾਈ ਅੱਡੇ ਦੇ ਸਕੈਨਰ ’ਚ ਉਸ ਦੇ ਸਰੀਰ ਦੀ ਜਾਂਚ ਕੀਤੀ ਗਈ।

 

 

ਜਾਂਚ ਦੌਰਾਨ ਪਾਇਆ ਗਿਆ ਕਿ ਉਸ ਦੇ ਮਲ–ਮਾਰਗ (ਗੁਦਾ ਜਾਂ Anus) ਦੇ ਉੱਪਰ ਸਿਲੰਡਰ ਵਰਗੀ ਕੋਈ ਚੀਜ਼ ਵਿਖਾਈ ਦਿੱਤੀ। ਪਹਿਲਾਂ ਤਾਂ ਯਾਤਰੀ ਨੇ ਕਿਸੇ ਤਰ੍ਹਾਂ ਦੀ ਵਸਤੂ ਹੋਣ ਤੋਂ ਇਨਕਾਰ ਕੀਤਾ ਤੇ ਪੁੱਛਗਿੱਛ ਉੱਤੇ ਵਿਰੋਧ ਪ੍ਰਗਟਾਇਆ।

 

 

ਬਾਅਦ ’ਚ ਵੇਖਿਆ ਗਿਆ ਕਿ ਕਾਲੀ ਰੰਗ ਦੀ ਟਿਊਬ ਵਿੱਚ ਸੋਨੇ ਨੂੰ ਇੱਕ ਪੇਸਟ ’ਚ ਲੁਕਾਇਆ ਗਿਆ ਸੀ। ਉਸ ਉੱਤੇ ਕੈਮੀਕਲ ਲੱਗਾ ਹੋਣ ਕਾਰਨ ਹਵਾਈ ਅੱਡੇ ਦੇ ਸਕੈਨਰ ’ਚ ਉਸ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਸੀ।

 

 

ਉਸ ਤੋਂ ਬਾਅਦ ਨਿਜੀ ਹਸਪਤਾਲ ’ਚ ਲਿਜਾ ਕੇ ਜਦੋਂ ਯਾਤਰੀ ਦਾ ਐਕਸ–ਰੇਅ ਕਰਵਾਇਆ ਗਿਆ, ਤਾਂ ਸਪੱਸ਼ਟ ਹੋ ਗਿਆ ਕਿ ਉਹ ਸੋਨਾ ਹੈ। ਡਾਕਟਰਾਂ ਨੇ ਕਾਲੀ ਪੌਲੀਥੀਨ ’ਚ ਲਿਪਟੇ ਸਿਲੰਡਰ ਵਰਗੇ ਸੋਨੇ ਨੂੰ ਕੱਢਿਆ।

 

 

ਯਾਤਰੀ ਕੋਲੋਂ 648 ਗ੍ਰਾਮ ਸ਼ੁੱਧ ਸੋਨਾ ਬਰਾਮਦ ਕੀਤਾ ਗਿਆ ਹੈ। ਉਸ ਉੱਤੇ ਸਲੇਟੀ ਰੰਗ ਦਾ ਲੇਖ ਚੜ੍ਹਾਇਆ ਗਿਆ ਸੀ। ਕਸਟਮ ਵਿਭਾਗ ਨੇ ਸੋਨੇ ਦੀ ਕੀਮਤ 26 ਲੱਖ 24 ਹਜ਼ਾਰ ਰੁਪਏ ਦੱਸੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 26 Lakh Gold recovered inside A Traveller s body at Varanasi Airport