ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020: ਰੱਖਿਆ ਬਜਟ 'ਚ ਵਾਧਾ, ਸਰਕਾਰ ਨੇ 3.37 ਲੱਖ ਕਰੋੜ ਕੀਤੇ ਅਲਾਟ

ਰੱਖਿਆ ਬਜਟ ਵਿੱਚ ਮਾਮੂਲੀ ਵਾਧਾ ਕਰਦੇ ਹੋਏ ਸਾਲ 2020-21 ਲਈ 3.37 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਜਦਕਿ ਇਸ ਤੋਂ ਪਿਛਲੇ ਸਾਲ ਇਹ 3.18 ਲੱਖ ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਉਨ੍ਹਾਂ ਉਮੀਦਾਂ ਨੂੰ ਝਟਕਾ ਲੱਗਾ ਹੈ ਜਿਨ੍ਹਾਂ ਵਿੱਚ ਸੈਨਾ ਦੇ ਤੇਜ਼ੀ ਨਾਲ ਆਧੁਨਿਕੀਕਰਨ ਲਈ ਬਜਟ ਨਿਰਧਾਰਤ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਸੀ।
 

ਵਿੱਤ ਮੰਤਰੀ ਨਿਰਮਲਾ ਸਿਤਾਰਮਣ ਵੱਲੋਂ ਸ਼ਨਿੱਚਰਵਾਰ ਦੇ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਆਮ ਬਜਟ ਦੇ ਮੁਤਾਬਕ ਕੁਲ ਰੱਖਿਆ ਵੰਡ ਵਿੱਚ 1.13 ਲੱਖ ਕਰੋੜ ਰੁਪਏ ਦੀ ਰਸਮੀ ਪੂਜੀ ਖ਼ਰਚ ਲਈ ਦਿੱਤੇ ਗਏ ਹਨ। ਇਸ ਦੀ ਵਰਤੋਂ ਨਵੇਂ ਹਥਿਆਰ, ਯੁੱਦਪੋਤ ਅਤੇ ਹੋਰ ਸੈਨਿਕ ਯੰਤਰ ਖ਼ਰੀਦਣ ਲਈ ਕੀਤਾ ਜਾਵੇਗਾ। 
 

ਮਾਲੀਏ ਦੇ ਖ਼ਰਚਿਆਂ 'ਤੇ 2.09 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਵਿੱਚ ਤਨਖ਼ਾਹਾਂ ਅਤੇ ਰੱਖਿਆ ਅਦਾਰਿਆਂ ਦੀ ਦੇਖਭਾਲ ਦਾ ਖ਼ਰਚਾ ਸ਼ਾਮਲ ਹੈ। ਕੁੱਲ ਅਲਾਟਮੈਂਟ ਵਿੱਚ 1.33 ਲੱਖ ਕਰੋੜ ਰੁਪਏ ਪੈਨਸ਼ਨ ਅਦਾਇਗੀਆਂ ਲਈ ਵੱਖ ਰੱਖੇ ਸ਼ਾਮਲ ਨਹੀਂ ਹਨ। ਮਾਹਰਾਂ ਦੇ ਅਨੁਸਾਰ, ਰੱਖਿਆ ਅਲਾਟਮੈਂਟ ਜੀਡੀਪੀ ਦੇ 1.5 ਪ੍ਰਤੀਸ਼ਤ ਬਣਿਆ ਹੋਇਆ ਹੈਅਤੇ ਇਹ 1962 ਤੋਂ ਬਾਅਦ ਤੋਂ ਸਭ ਤੋਂ ਘੱਟ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 3 37 lakh crore allocated for defence budget