ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾ–ਪ੍ਰਦੂਸ਼ਣ ਰੋਕਣ ਲਈ ਭਾਰਤ ਹਰ ਸੈਕੰਡ ਖ਼ਰਚਦੈ 3.39 ਲੱਖ ਰੁਪਏ

ਹਵਾ–ਪ੍ਰਦੂਸ਼ਣ ਰੋਕਣ ਲਈ ਭਾਰਤ ਹਰ ਸੈਕੰਡ ਖ਼ਰਚਦੈ 3.39 ਲੱਖ ਰੁਪਏ

ਭਾਰਤ ਆਪਣੇ ਕੁੱਲ ਘਰੇਲੂ ਉਤਪਾਦਨ (GDP) ਦਾ 5.4 ਫ਼ੀ ਸਦੀ ਹਵਾ–ਪ੍ਰਦੂਸ਼ਣ ਰੋਕਣ ’ਤੇ ਖ਼ਰਚ ਕਰਦਾ ਹੈ, ਜਦ ਕਿ ਦੇਸ਼ ਸਿਹਤ ਉੱਤੇ ਕੁੱਲ ਘਰੇਲੂ ਉਤਪਾਦ ਦਾ ਲਗਭਗ 1.28 ਫ਼ੀ ਸਦੀ ਖ਼ਰਚ ਕਰਦਾ ਹੈ। CREA ਅਤੇ Green Peace South Asia ਦੀ ਸਾਂਝੀ ਰਿਪੋਰਟ ਮੁਤਾਬਕ ਹਵਾ–ਪ੍ਰਦੂਸ਼ਣ ਕਾਰਨ ਸਮੁੱਚੇ ਵਿਸ਼ਵ ਨੂੰ ਹੋਣ ਵਾਲਾ ਸਾਲਾਨਾ ਨੁਕਸਾਨ 2.9 ਟ੍ਰਿਲੀਅਨ ਡਾਲਰ ਦੇ ਲਗਭਗ ਹੈ; ਜੋ ਵਿਸ਼ਵ ਦੀ ਕੁੱਲ GDP ਦਾ 3.3 ਫ਼ੀ ਸਦੀ ਹੈ।

 

 

ਭਾਰਤ ’ਚ ਹਰ ਸਾਲ 10.7 ਲੱਖ ਕਰੋੜ ਰੁਪਏ ਦਾ ਨੁਕਸਾਨ ਸਿਰਫ਼ ਪ੍ਰਦੂਸ਼ਣ ਕਾਰਨ ਹੋ ਜਾਂਦਾ ਹੈ, ਜੋ ਦੇਸ਼ ਦੀ GDP ਦੇ 5.4 ਫ਼ੀ ਸਦੀ ਦੇ ਬਰਾਬਰ ਹੈ। ਭਾਰਤ ਹਰ ਸੈਕੰਡ 3.39 ਲੱਖਾ ਰੁਪਏ ਹਵਾ–ਪ੍ਰਦੂਸ਼ਣ ਰੋਕਣ ਉੱਤੇ ਖ਼ਰਚ ਕਰਦਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਚੀਨ ਨੂੰ 900 ਅਰਬ ਅਮਰੀਕੀ ਡਾਲਰ ਤੇ ਅਮਰੀਕਾ ਨੂੰ 600 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਪਥਰਾਟ ਈਂਧਨ ਦੀ ਵਰਤੋਂ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।

 

 

ਰਿਪੋਰਟ ਮੁਤਾਬਕ ਭਾਰਤ ’ਚ ਹਰ ਸਾਲ ਲਗਭਗ 10 ਲੱਖ ਮੌਤਾਂ ਹੋ ਜਾਂਦੀਆਂ ਹਨ ਤੇ 10.7 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਮਾਮਲੇ ’ਚ ਭਾਰਤ – ਚੀਨ ਤੇ ਅਮਰੀਕਾ ਤੋਂ ਬਾਅਦ ਤੀਜੇ ਨੰਬਰ ’ਤੇ ਹੈ।

 

 

ਇੱਕ ਪਹਿਲੇ ਅਧਿਐਨ ਦੌਰਾਨ ਸਾਲ 2017 ’ਚ ਦੱਸਿਆ ਗਿਆ ਸੀ ਕਿ ਭਾਰਤ ’ਚ ਹਰ ਮਿੰਟ 4 ਵਿਅਕਤੀਆਂ ਦੀ ਮੌਤ ਹੋਈ ਸੀ ਅਤੇ ਇੱਕ ਸਾਲ ’ਚ ਕੁੱਲ 23 ਲੱਖ ਵਿਅਕਤੀ ਮਾਰੇ ਗਏ ਸਨ; ਜੋ ਦੁਨੀਆ ’ਚ ਸਭ ਤੋਂ ਵੱਧ ਸੀ।

 

 

ਇਸ ਤਾਜ਼ਾ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਹਵਾ–ਪ੍ਰਦੂਸ਼ਣ ਕਾਰਨ ਭਾਰਤ ’ਚ 45 ਲੱਖ ਵਿਅਕਤੀਆਂਦੀ ਮੌਤ ਹੋ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 3 lakh 39 thousand being spent to prevent air pollution