ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ੀ ਬੈਂਕਾਂ ’ਚ ਭਾਰਤੀਆਂ ਦੇ 34 ਲੱਖ ਕਰੋੜ ਤੋਂ ਵੱਧ ਕਾਲਾ ਧਨ ਜਮ੍ਹਾ

ਵਿਦੇਸ਼ੀ ਬੈਂਕਾਂ ’ਚ ਭਾਰਤੀਆਂ ਦੇ 34 ਲੱਖ ਕਰੋੜ ਤੋਂ ਵੱਧ ਕਾਲਾ ਧਨ ਜਮ੍ਹਾ

ਵਿਦੇਸ਼ੀ ਬੈਂਕਾਂ ’ਚ ਭਾਰਤੀਆਂ ਦਾ ਕਿੰਨਾ ਕੁ ਕਾਲ਼ਾ ਧਨ ਜਮ੍ਹਾ ਹੈ, ਇਸ ਬਾਰੇ ਸਹੀ ਅੰਕੜਾ ਕਿਸੇ ਨੂੰ ਵੀ ਪਤਾ ਨਹੀਂ ਹੈ। ਪਰ ਹੁਣ ਦੇਸ਼ ਦੀਆਂ ਤਿੰਨ ਵੱਖੋ–ਵੱਖਰੀਆਂ ਸੰਸਥਾਵਾਂ ਨੇ ਆਪੋ–ਆਪਣੇ ਮੁਲਾਂਕਣ ਦੌਰਾਨ ਪਾਇਆ ਕਿ ਸਾਲ 1980 ਤੋਂ ਲੈ ਕੇ 2010 ਦੇ ਕੁੱਲ 30 ਸਾਲਾਂ ਦੌਰਾਨ ਭਾਰਤੀਆਂ ਨੇ 34 ਲੱਖ ਕਰੋੜ ਰੁਪਏ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਕਰਵਾਏ ਸਨ।

 

 

ਇਹ ਅਧਿਐਨ ‘ਨੈਸ਼ਨਲ ਕੌਂਸਲ ਆਫ਼ ਐਪਲਾਈਡ ਇਕਨੌਮਿਕ ਰਿਸਰਚ’ (NCAER), ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਐਂਡ ਫ਼ਾਈਨਾਂਸ (NIPFP), ਨੈਸ਼ਨਲ ਇੰਸਟੀਚਿਊਟ ਆਫ਼ ਫ਼ਾਈਨੈਂਸ਼ੀਅਲ ਮੈਨੇਜਮੈਂਟ (NIFM) ਨੇ ਕੀਤੇ ਹਨ।

 

 

ਦਰਅਸਲ, ਅੱਜ ਸੋਮਵਾਰ ਨੂੰ ਲੋਕ ਸਭਾ ’ਚ ਦੇਸ਼ ਦੀ ਵਿੱਤੀ ਸਥਿਤੀ ਬਾਰੇ ਇੱਕ ਸਥਾਈ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ; ਜਿਸ ਵਿੱਚ ਕਾਲ਼ੇ ਧਨ ਬਾਰੇ ਕਾਫ਼ੀ ਵਿਸਥਾਰਪੂਰਬਕ ਟਿੱਪਣੀ ਕੀਤੀ ਗਈ ਹੈ।

 

 

ਇਸ ਰਿਪੋਰਟ ਮੁਤਾਬਕ ਸਭ ਤੋਂ ਵੱਧ ਕਾਲਾ ਧਨ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਵਿਦੇਸ਼ੀ ਬੈਂਕਾਂ ਵਿੱਚ ਜਾ ਕੇ ਜਮ੍ਹਾ ਕਰਵਾਉਂਦੇ ਹਨ: ਰੀਅਲ ਐਸਟੇਟ, ਮਾਈਨਿੰਗ, ਫ਼ਾਰਮਾਸਿਊਟੀਕਲਜ਼, ਪਾਨ–ਮਸਾਲਾ, ਗੁਟਖਾ, ਤਮਾਕੂ, ਸਰਾਫ਼ਾ, ਫ਼ਿਲਮ ਤੇ ਸਿੱਖਿਆ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਠਿਆ ਸੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇਹ ਮੁੱਦਾ ਚੁੱਕਿਆ ਸੀ।

 

 

ਮਾਰਚ 2011 ’ਚ ਯੂਪੀਏ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਨ੍ਹਾਂ ਤਿੰਨੇ ਸੰਸਥਾਨਾਂ ਨੂੰ ਕਿਹਾ ਸੀ ਕਿ ਉਹ ਅਧਿਐਨ ਕਰ ਕੇ ਇਹ ਪਤਾ ਲਾਉਣ ਕਿ ਦੇਸ਼ ਵਿੱਚ ਤੇ ਬਾਹਰ ਕਿੰਨਾ ਕੁ ਕਾਲਾ ਧਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 34 Lakh Crore of black money deposited by Indians in foreign banks