ਅਗਲੀ ਕਹਾਣੀ

4 ਕੰਪਨੀਆਂ ਨੇ ਭਾਰਤੀ ਬੈਂਕਾਂ ਨਾਲ ਕੀਤੀ 3,592.48 ਕਰੋੜ ਰੁਪਏ ਦੀ ਧੋਖਾਧੜੀ

4 ਕੰਪਨੀਆਂ ਨੇ ਭਾਰਤੀ ਬੈਂਕਾਂ ਨਾਲ ਕੀਤੀ 3,592.48 ਕਰੋੜ ਰੁਪਏ ਦੀ ਧੋਖਾਧੜੀ

ਕੇਂਦਰੀ ਜਾਂਚ ਏਜੰਸੀ (CBI) ਨੇ ਚਾਰ ਨਿਜੀ ਕੰਪਨੀਆਂ ਸਮੇਤ 14 ਦੋਸ਼ੀਆਂ ਵਿਰੁੱਧ ਸਰਕਾਰੀ ਬੈਂਕਾਂ ਨਾਲ 3,592.48 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੀਬੀਆਈ ਨੇ 13 ਥਾਵਾਂ ਉੱਤੇ ਛਾਪੇ ਮਾਰੇ। ਜਿਨ੍ਹਾਂ ਵਿਰੁੱਧ ਇਹ ਕੇਸ ਦਰਜ ਹੋਏ ਹਨ; ਉਨ੍ਹਾਂ ਵਿੱਚ ਬੈਂਕ ਡਾਇਰੈਕਟਰ, ਬੈਂਕ ਗਰੰਟਰ, ਨਿਜੀ ਕੰਪਨੀਆਂ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।

 

 

ਜਿਹੜੇ ਬੈਂਕਾਂ ਨਾਲ ਧੋਖਾਧੜੀ ਹੋਈ ਹੈ; ਉਨ੍ਹਾਂ ਵਿੱਚ ਬੈਂਕ ਆੱਫ਼ ਇੰਡੀਆ ਸਮੇਤ 13 ਹੋਰ ਬੈਂਕ ਸ਼ਾਮਲ ਹਨ। ਸੀਬੀਆਈ ਨੇ ਇਹ ਕਾਰਵਾਈ ਬੈਂਕ ਆੱਫ਼ ਇੰਡੀਆ ਦੀ ਸ਼ਿਕਾਇਤ ਉੱਤੇ ਹੀ ਕੀਤੀ ਹੈ।

 

 

ਬੈਂਕ ਦਾ ਦੋਸ਼ ਹੈ ਕਿ ਮੁਲਜ਼ਮ ਕੰਪਨੀ ਕਾਨਪੁਰ ਦੀ ਹੈ, ਜਿਸ ਦਾ ਮੁੰਬਈ ਦੇ ਬਾਂਦਰਾ–ਕੁਰਲਾ ਕੰਪਲੈਕਸ ਵਿੱਚ ਰਜਿਸਟਰਡ ਦਫ਼ਤਰ ਹੈ। ਇਹ ਕੰਪਨੀ ਮਰਚੈਂਟ ਟ੍ਰੇਡਿੰਗ ਤੇ ਹੋਰ ਸਾਰੀਆਂ ਵਸਤਾਂ ਦੀ ਦਰਾਮਦ ਤੇ ਬਰਾਮਦ ਦਾ ਕੰਮ ਕਰਦੀ ਹੈ। ਇਸ ਕੰਪਨੀ ਦੇ ਸਪਲਾਇਰ ਤੇ ਖ਼ਰੀਦਦਾਰ ਚੀਨ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ, ਕੰਬੋਡੀਆ, ਅਮਰੀਕਾ, ਸਊਦੀ ਅਰਬ, ਸਵਿਟਰਜ਼ਲੈਂਡ ਤੇ ਤਾਇਵਾਨ ਆਦਿ ਕਈ ਦੇਸ਼ਾਂ ਵਿੱਚ ਹਨ।

 

 

ਦੋਸ਼ ਹੈ ਕਿ ਇਸ ਕੰਪਨੀ ਨੇ ਬੈਂਕ ਆੱਫ਼ ਇੰਡੀਆ ਸਮੇਤ 14 ਬੈਂਕਾਂ ਨਾਲ ਕੁੱਲ 4061.95 ਕਰੋੜ ਰੁਪਏ ਦੀ ਕ੍ਰੈਡਿਟ ਸਹੂਲਤ ਹਾਸਲ ਕੀਤੀ ਸੀ। ਕੰਪਨੀ ਨੇ ਆਪਣੇ ਕਾਰੋਬਾਰ ਤੋਂ ਇਲਾਵਾ ਹੋਰ ਬਾਹਰੀ ਧਿਰਾਂ ਨੂੰ ਵੀ ਅਸੁਰੱਖਿਅਤ ਕਰਜ਼ੇ ਵੰਡੇ ਤੇ ਅਗਾਊਂ ਭੁਗਤਾਨ ਦੇ ਕੇ ਬੈਂਕਾਂ ਦੇ ਫ਼ੰਡ ਨੂੰ ਕਥਿਤ ਤੌਰ ’ਤੇ ਡਾਇਵਰਟ ਕਰ ਦਿੱਤਾ। ‘ਇੰਡੀਆ ਟੂਡੇ’ ਗਰੁੱਪ ਤੇ ਟੀਵੀ ਚੈਨਲ ‘ਆਜ ਤੱਕ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਹੈ।

 

 

ਕੰਪਨੀ ਦੀਆਂ ਵਿਕਰੀ ਤੇ ਖ਼ਰੀਦ ਕੀਮਤਾਂ ਵਿੱਚ ਵਖਰੇਵਾਂ ਪਾਇਆ ਗਿਆ ਹੈ ਤੇ ਕੁਝ ਗ਼ੈਰ–ਮਰਚੈਂਟ ਟ੍ਰੇਡਿੰਗ ਕੰਪਨੀਆਂ ਨੂੰ ਵੀ ਭੁਗਤਾਨ ਕੀਤਾ ਗਿਆ ਹੈ, ਜੋ ਕਿਤੇ ਵੀ ਮੌਜੂਦ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 3592 Crore 48 Lakh Fraud with Indian Banks by 4 Companies