ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰੂ ਦੇ ਆਨੰਦ ਭਵਨ ’ਤੇ 4.35 ਕਰੋੜ ਦੇ ਬਕਾਏ ਦਾ ਨੋਟਿਸ

ਨਹਿਰੂ ਦੇ ਆਨੰਦ ਭਵਨ ’ਤੇ 4.35 ਕਰੋੜ ਦੇ ਬਕਾਏ ਦਾ ਨੋਟਿਸ

ਜਵਾਹਰਲਾਲ ਨਹਿਰੂ ਯਾਦਗਾਰੀ ਫ਼ੰਡ ਅਧੀਨ ਪ੍ਰਯਾਗਰਾਜ (ਅਲਾਹਾਬਾਦ) ਸਥਿਤ ਆਨੰਦ ਭਵਨ, ਅਜਾਇਬਘਰ ਤੇ ਤਾਰਾ–ਮੰਡਲ (ਪਲੈਨੇਟੋਰੀਅਮ) ਉੱਤੇ ਵਿਆਜ ਸਮੇਤ 4.35 ਕਰੋੜ ਰੁਪਏ ਦੇ ਹਾਊਸ–ਟੈਕਸ ਬਕਾਏ ਦਾ ਨੋਟਿਸ ਜਾਰੀ ਹੋਇਆ ਹੈ। ਨਗਰ ਨਿਗਮ ਤੋਂ ਨੋਟਿਸ ਮਿਲਣ ਤੋਂ ਬਾਅਦ ਯਾਦਗਾਰੀ ਫ਼ੰਡ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਤੋਂ ਮੇਅਰ ਦੇ ਨਾਂਅ ਚਿੱਠੀ ਆਈ ਹੈ।

 

 

ਇਸ ਚਿੱਠੀ ਵਿੱਚ ਬੇਨਤੀ ਕੀਤੀ ਗਈ ਹੈ ਕਿ ਪੁਨਰ–ਮੁਲਾਂਕਣ ਕਰਵਾ ਕੇ ਇਹ ਹਾਊਸ–ਟੈਕਸ ਮਾਫ਼ ਕੀਤਾ ਜਾਵੇ। ਇਸ ਬਾਰੇ ਮੁੜ ਤੋਂ ਉਸ ਸਥਾਨ ਦਾ ਨਿਰੀਖਣ ਕੀਤੇ ਜਾਣ ਦੀ ਹਦਾਇਤ ਮੁੱਖ ਟੈਕਸ ਨਿਰਧਾਰਣ ਅਧਿਕਾਰੀ ਨੇ ਦਿੱਤੀ ਹੈ। ਸੋਮਵਾਰ ਨੂੰ ਨਗਰ ਨਿਗਮ ’ਚ ਹੋਈ ਬਜਟ ਮੀਟਿੰਗ ਵਿੱਚ ਆਨੰਦ ਭਵਨ ਦੇ ਮੁੱਦੇ ’ਤੇ ਦੋ ਘੰਟਿਆਂ ਤੱਕ ਬਹਿਸ ਚਲਦੀ ਰਹੀ।

 

 

ਨਿਗਮ ਦਾ ਕਹਿਣਾ ਹੈ ਕਿ ਆਨੰਦ ਭਵਨ ਨੂੰ ਆਪਣੇ ਚੈਰਿਟੇਬਲ ਟ੍ਰੱਸਟ ਦੇ ਦਸਤਾਵੇਜ਼ ਪੇਸ਼ ਕਰਨੇ ਹੋਣਗੇ, ਤਦ ਹੀ ਹਾਊਸ–ਟੈਕਸ ਮਾਫ਼ ਕੀਤਾ ਜਾ ਸਕਦਾ ਹੈ।

 

 

ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਊਸ–ਟੈਕਸ ਦੀ ਰਕਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਵਾਹਰਲਾਲ ਯਾਦਗਾਰੀ ਫ਼ੰਡ ਦੇ ਮੁਖੀ ਸੋਨੀਆ ਗਾਂਧੀ ਨੇ ਟ੍ਰੱਸਟ ਦੇ ਅਹੁਦੇਦਾਰਾਂ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ। ਨਾਲ ਹੀ ਹਦਾਇਤ ਜਾਰੀ ਕੀਤੀ ਹੈ ਕਿ ਨਗਰ ਨਿਗਮ ਦੇ ਅਫ਼ਸਰਾਂ ਨਾਲ ਗੱਲਬਾਤ ਕਰ ਕੇ ਹਾਊਸ–ਟੈਕਸ ਵਿੱਚ ਸੋਧ ਕਰਵਾ ਕੇ ਉਸ ਨੂੰ ਜਮ੍ਹਾ ਕਰਵਾਇਆ ਜਾਵੇ। ਉਂਝ ਅਫ਼ਸਰ ਸ੍ਰੀਮਤੀ ਸੋਨੀਆ ਗਾਂਧੀ ਦੀ ਹਦਾਇਤ ਦਾ ਕੋਈ ਸਬੂਤ ਨਹੀ਼ ਦੇ ਸਕੇ।

 

 

ਸਾਲ 1987 ’ਚ ਦੁਨੀਆ ਛੱਡ ਚੁੱਕੇ ਮਹਾਦੇਵੀ ਵਰਮਾ ਦੇ ਨਾਂਅ ਉੱਤੇ ਲਗਭਗ 64 ਹਜ਼ਾਰ ਰੁਪਏ ਦਾ ਹਾਊਸ–ਟੈਕਸ ਬਕਾਇਆ ਹੈ। ਪਿਛਲੇ ਸਾਲ ਨਗਰ ਨਿਗਮ ਨੇ ਨੋਟਿਸ ਵੀ ਜਾਰੀ ਕੀਤਾ ਸੀ। ਚੁਪਾਸਿਓਂ ਵਿਰੋਧ ਤੋਂ ਬਾਅਦ ਫ਼ੈਸਲਾ ਹੋਇਆ ਕਿ ਹਾਊਸ–ਟੈਕਸ ਮਾਫ਼ ਕਰ ਦਿੱਤਾ ਜਾਵੇਗਾ ਪਰ ਇਸ ਲਈ ਮੌਜੂਦਾ ਦਸਤਾਵੇਜ਼ ਦੇਣਾ ਹੋਵੇਗਾ, ਤਾਂ ਜੋ ਮਕਾਨ ਟ੍ਰਾਂਸਫ਼ਰ ਕੀਤਾ ਜਾ ਸਕੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 4 Crore 35 Lakh Balance Notice to Pandit Nehru s Anand Bhawan