ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਰਾਸ਼ਟਰ, ਇੱਕ ਚੋਣ: EVM ਖਰੀਦਣ ਲਈ 4,555 ਕਰੋੜ ਰੁਪਏ ਦੀ ਲੋੜ

ਇੱਕ ਰਾਸ਼ਟਰ, ਇੱਕ ਚੋਣ: EVM ਖਰੀਦਣ ਲਈ 4,555 ਕਰੋੜ ਰੁਪਏ ਦੀ ਲੋੜ

ਕਾਨੂੰਨ ਕਮਿਸ਼ਨ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਰਾਜ ਵਿਧਾਨ ਸਭਾਵਾਂ ਨੂੰ ਇਕੱਠੇ ਕਰਾਉਣ ਲਈ ਨਵੀਂ ਈਵੀਐਮਜ਼ ਅਤੇ ਪੇਪਰ ਟ੍ਰਾਇਲ ਮਸ਼ੀਨ ਖਰੀਦਣ ਲਈ 4,500 ਕਰੋੜ ਤੋਂ ਵੱਧ ਦੀ ਜ਼ਰੂਰਤ ਪਵੇਗੀ। ਪਿਛਲੇ ਹਫਤੇ ਜਾਰੀ ਡਰਾਫਟ ਰਿਪੋਰਟ ਵਿਚ ਚੋਣ ਕਮਿਸ਼ਨ (ਈਸੀ) ਦੇ ਹਵਾਲੇ ਨਾਲ ਕਾਨੂੰਨ ਕਮਿਸ਼ਨ ਨੇ ਕਿਹਾ ਹੈ ਕਿ 2019 ਦੀਆਂ ਆਮ ਚੋਣਾਂ ਲਈ 10,60,000 ਪੋਲਿੰਗ ਸਟੇਸ਼ਨ ਬਣਾਏ ਜਾਣਗੇ।ਰਿਪੋਰਟ ਮੁਤਾਬਕ, "ਚੋਣ ਕਮਿਸ਼ਨ ਨੇ ਸੂਚਿਤ ਕੀਤਾ ਹੈ ਕਿ ਜੇਕਰ ਚੋਣ ਇਕ ਸਮੇਂ ਕੀਤੀ ਜਾਂਦੀ ਹੈ, ਤਾਂ 12.9 ਲੱਖ ਬੈਲਟ ਯੂਨਿਟਾਂ, 9.4 ਲੱਖ ਕੰਟਰੋਲ ਯੂਨਿਟ ਅਤੇ ਲਗਭਗ 12.3 ਲੱਖ ਵੋਟਰ ਪੇਪਰ ਟ੍ਰਾਇਲ (ਵੀਵੀਪੀਏਟੀ) ਦੀ ਘਾਟ ਹੈ। ਇੱਕ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐਮ) ਦੀ ਕੀਮਤ ਲਗਭਗ 33,200 ਰੁਪਏ ਹੈ।

 

 ਰਿਪੋਰਟ ਅਨੁਸਾਰ, "ਈਸੀ ਨੇ ਸੂਚਿਤ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ਇਕੱਠਿਆਂ ਕਰਾਉਣ ਲਈ ਈਵੀਐਮ ਖਰੀਦਣ ਦੀ ਲਾਗਤ ਕਰੀਬ 4,555 ਕਰੋੜ ਰੁਪਏ ਹੋਵੇਗੀ. ਕਾਨੂੰਨ ਕਮਿਸ਼ਨ ਨੇ ਕਿਹਾ ਕਿ ਈਵੀਐਮ ਮਸ਼ੀਨ 15 ਸਾਲਾਂ ਲਈ ਕੰਮ ਕਰ ਸਕਦੀ ਹੈ ਅਤੇ 2024 ਚੋਣਾਂ ਵਿਚ ਦੂਜੀ ਵਾਰ 1751.17 ਕਰੋੜ ਰੁਪਏ ਅਤੇ 2029 ਵਿਚ ਤੀਜੀ ਵਾਰ ਈਵੀਐਮ ਮਸ਼ੀਨਾਂ ਦੀ ਖਰੀਦ ਕੀਤੀ ਜਾ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 4555 cr needed to buy EVMs for imminent simultaneous polls Law panel