ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਮੁੰਬਈ ਦੇ ਕਰਨਾਲਾ ਸਹਿਕਾਰੀ ਬੈਂਕ ’ਚ 512.5 ਕਰੋੜ ਦਾ ਘੁਟਾਲਾ

ਨਵੀਂ ਮੁੰਬਈ ਦੇ ਕਰਨਾਲਾ ਸਹਿਕਾਰੀ ਬੈਂਕ ’ਚ 512.5 ਕਰੋੜ ਦਾ ਘੁਟਾਲਾ

ਨਵੀਂ ਮੁੰਬਈ ਨੇ ਪਨਵੇਲ ਸਥਿਤ ਕਰਨਾਲਾ ਨਗਰੀ ਸਹਿਕਾਰੀ ਬੈਂਕ ਵਿੱਚ 512.5 ਕਰੋੜ ਰੁਪਏ ਦੀ ਕਥਿਤ ਬੇਨਿਯਮੀ ਲਈ ਇੱਕ ਸਾਬਕਾ ਵਿਧਾਇਕ ਸਮੇਤ 76 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। 512.5 ਕਰੋੜ ਰੁਪਏ ਦੇ ਗ਼ਬਨ ਦੇ ਦੋਸ਼ ਹੇਠ ਸਹਿਕਾਰੀ ਬੈਂਕ ਦੇ 12 ਅਹੁਦੇਦਾਰਾਂ ਸਮੇਤ 76 ਵਿਅਕਤੀਆਂ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਗਈ ਹੈ।

 

 

ਰਾਏਗੜ੍ਹ ਜ਼ਿਲ੍ਹੇ ਦੇ ਸਹਿਯੋਗ ਵਿਭਾਗ ਦੇ ਵਿਸ਼ੇਸ਼ ਆੱਡੀਟਰ ਉਮੇਸ਼ ਤੁਪੇ ਨੇ ਸਾਬਕਾ ਕਿਸਾਨਾਂ ਤੇ ਵਰਕਰਜ਼ ਪਾਰਟੀ ਦੇ ਵਿਧਾਇਕ ਤੇ ਬੈਂਕ ਦੇ ਬਾਨੀ ਚੇਅਰਮੈਨ ਵਿਵੇਕਾਨੰਦ ਪਾਟਿਲ ਨੂੰ ਮੁੱਖ ਦੋਸ਼ੀ ਦੱਸਿਆ ਹੈ। ਸ੍ਰੀ ਉਮੇਸ਼ ਤੁਪੇ ਨੇ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਲੋਨ ਬਿਨਾ ਕਿਸੇ ਸਕਿਓਰਿਟੀ ਦੇ ਲਏ ਗਏ ਸਨ ਤੇ ਪੈਸੇ ਪਾਟਿਲ ਵੱਲੋਂ ਕੰਟਰੋਲਡ ਟ੍ਰੱਸਟਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ।

 

 

ਇਸ ਬੈਂਕ ਦੀਆਂ ਰਾਏਗੜ੍ਹ, ਪੁਣੇ ਅਤੇ ਰਤਨਾਗਿਰੀ ਜ਼ਿਲ੍ਹਿਆਂ ਦੀਆਂ 17 ਸ਼ਾਖਾਵਾਂ ਵਿੱਚ ਲਗਭਗ 40,000 ਜਮ੍ਹਾ–ਖਾਤੇਦਾਰ ਹਨ। ਇਸ ਦੇ ਬਾਵਜੂਦ ਬੈਂਕ ਦਬਾਅ ਦਾ ਸਾਹਮਣਾ ਕਰ ਰਿਹਾ ਸੀ, ਇਸ ਕਾਰਨ ਪਿਛਲੇ ਸਾਲ ਨਿਕਾਸੀ 5,000 ਰੁਪਏ ਤੱਕ ਸੀਮਤ ਸੀ। ਬੈਂਕ ਦੇ ਡਿਪਟੀ ਚੇਅਰਮੈਨ, ਸੀਈਓ ਤੇ ਬੋਰਡ ਆੱਫ਼ ਡਾਇਰੈਕਟਰਜ਼ ਦੇ ਨਾਂਅ ਪਨਵੇਲ ਸਿਟੀ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਐੱਫ਼ਆਈਆਰ ਵਿੱਚ ਹਨ।

 

 

ਮੁਲਜ਼ਮਾਂ ਉੱਤੇ ਧੋਖਾਧੜੀ, ਜਾਅਲਸਾਜ਼ੀ ਤੇ ਦਸਤਾਵੇਜ਼ੀ ਸਬੂਤ ਗ਼ਾਇਬ ਕਰਨ ਤੇ ਦਿ ਮਹਾਰਾਸ਼ਟਰ ਪ੍ਰੋਟੈਕਸ਼ਨ ਆੱਫ਼ ਇੰਟਰੈਸਟ ਆੱਫ਼ ਡਿਪਾਜ਼ਿਟਰਜ਼ ਐਕਟ 1999 ਤੇ ਮਹਾਰਾਸ਼ਟਰ ਸਹਿਕਾਰੀ ਸੁਸਾਇਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

 

ਚਾਰ ਮਹੀਨਿਆਂ ਦੀ ਪੁਣਛਾਣ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੂੰ ਆਡਿਟ ਰਿਪੋਰਟ ਸੌਂਪੀ ਗਈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਨੇ ਬੈਂਕਿੰਗ ਨਿਯਮਾਂ ਤੇ ਹੋਰ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਸਾਲ 2008 ਤੋਂ ਬਾਅਦ ਬੈਂਕਾਂ ਵਿੱਚ ਗ਼ਬਨ ਦੇ ਇਰਾਦੇ ਨਾਲ ਰਕਮ ਜਮ੍ਹਾ ਕੀਤੀ ਗਈ ਹੈ ਤੇ ਨਕਲੀ ਕਰਜ਼ਦਾਰਾਂ ਦੇ ਲੋਨ ਅਦਾ ਕਰਨ ਦੇ ਸਮਰੱਥ ਕਰਨ ਲਈ ਦਸਤਾਵੇਜ਼ੀ ਸਬੂਤਾਂ ’ਚ ਹੇਰ–ਫੇਰ ਕੀਤਾ ਗਿਆ ਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।

 

 

ਬੈਂਕ ਦੇ ਵਿੱਤੀ ਲੈਣ–ਦੇਣ ਦੀ ਆੱਡਿਟਿੰਗ ਦੌਰਾਨ ਇਹ ਪਾਇਆ ਗਿਆ ਕਿ ਅਹੁਦੇਦਾਰਾਂ ਨੇ ਲੋਨ ਬਿਨਾ ਉਚਿਤ ਕਾਗਜ਼ਾਤ ਉਪਲਬਧ ਕਰਵਾਏ ਹੀ ਵੰਡ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 512 Crore scam in Nawi Mumbai s Karnala Cooperative Bank