ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​'ਲੁਧਿਆਣਾ ਦੀ ਕੰਪਨੀ ਰਾਹੀਂ ਹੋਇਆ ਉੱਤਰ ਰੇਲਵੇ ’ਚ 52 ਲੱਖ ਦਾ ਘੁਟਾਲਾ', CBI ਕਰ ਰਹੀ ਜਾਂਚ

​​​​​​​'ਲੁਧਿਆਣਾ ਦੀ ਕੰਪਨੀ ਰਾਹੀਂ ਹੋਇਆ ਉੱਤਰ ਰੇਲਵੇ ’ਚ 52 ਲੱਖ ਦਾ ਘੁਟਾਲਾ', CBI ਕਰ ਰਹੀ ਜਾਂਚ

ਸੀਬੀਆਈ (CBI) ਨੇ ਉੱਤਰ ਰੇਲਵੇ ’ਚ 52 ਲੱਖ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਦੋ ਇੰਜੀਨੀਅਰਾਂ ਸਮੇਤ ਛੇ ਅਧਿਕਾਰੀਆਂ ਤੇ ਇੱਕ ਕੰਪਨੀ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਅਧਿਕਾਰੀ ਕੁਝ ਮਹੀਨੇ ਪਹਿਲਾਂ ਹੀ ਸੇਵਾ–ਮੁਕਤ ਹੋ ਚੁੱਕੇ ਹਨ।

 

 

ਸੂਤਰਾਂ ਨੇ ਦੱਸਿਆ ਕਿ ਉੱਤਰ ਰੇਲਵੇ ਦੇ ਚੌਕਸੀ ਵਿਭਾਗ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ’ਚ ਕਿਹਾ ਗਿਆ ਸੀ ਕਿ 18 ਮਈ, 2016 ਨੂੰ ਲੁਧਿਆਣਾ ਦੀ ਕੰਪਨੀ ਕੇ. ਐਂਡ ਕੇ. ਇੰਟਰਪ੍ਰਾਈਜ਼ਸ ਨੂੰ 52 ਲੱਖ 60 ਹਜ਼ਾਰ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕੰਪਨੀ ਨੇ ACSR ਕੰਡਕਟਰ ਦੀ ਸਪਲਾਈ ਸਤਬੰਰ 2016 ਤੱਕ ਨਹੀਂ ਕੀਤੀ।

 

 

ਸੂਤਰਾਂ ਮੁਤਾਬਕ ਜਾਂਚ ਦੌਰਾਨ ਇਹ ਪਾਇਆ ਗਿਆ ਕਿ 2 ਜਨਵਰੀ, 2017 ਨੂੰ 7 ਲੱਖ 92 ਹਜ਼ਾਰ 530 ਰੁਪਏ ਕੰਪਨੀ ਨੂੰ ਦਿੱਤੇ ਗਏ; ਜਦ ਕਿ ਸਾਈਟ ਉੱਤੇ 1 ਲੱਖ 15 ਹਜ਼ਾਰ 560 ਰੁਪਏ ਦਾ ਕੰਮ ਕੀਤਾ ਗਿਆ। ਪਰ ਠੇਕੇਦਾਰ ਨੇ ਪ੍ਰੋਜੈਕਟ ਸਾਈਟ ’ਤੇ ਕੰਡਕਟਰ ਨਹੀਂ ਲਾਇਆ।

 

 

ਇਸ ਤੋਂ ਇਲਾਵਾ 369 LEDs ਲਾਉਣ ਦੇ ਠੇਕੇ ਕੰਪਨੀ ਨੂੰ ਦਿੱਤੇ ਗਏ ਤੇ ਸਾਈਟ ਉੱਤੇ 259 LEDs ਲਾਈਆਂ ਗਈਆਂ। ਇਸੇ ਤਰ੍ਹਾਂ 8 ਲੱਖ 58 ਹਜ਼ਾਰ ਰੁਪਏ ਦਾ ਸਾਮਾਨ ਸਪਲਾਈ ਨਹੀਂ ਕੀਤਾ ਗਿਆ ਪਰ ਫ਼ਰਜ਼ੀ ਭੁਗਤਾਨ ਕਰ ਦਿੱਤੇ ਗਏ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 52 lakh Scam in Northern Railway through Ludhiana Company CBI investigating