ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਦੀਆਂ 5 ਦੇਸ਼ਾਂ `ਚ 637 ਕਰੋੜ ਦੀਆਂ ਜਾਇਦਾਦਾਂ ਜ਼ਬਤ

ਨੀਰਵ ਮੋਦੀ ਦੀਆਂ 5 ਦੇਸ਼ਾਂ `ਚ 637 ਕਰੋੜ ਦੀਆਂ ਜਾਇਦਾਦਾਂ ਜ਼ਬਤ

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਦੱਸਿਆ ਕਿ ਉਸ ਨੇ ਭਗੋੜੇ ਜਿਊਲਰ ਨੀਰਵ ਮੋਦੀ ਤੇ ਉਸ ਦੇ ਪਰਿਵਾਰ ਦੀਆਂ ਪੰਜ ਦੇਸ਼ਾਂ `ਚ 637 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕਰ ਦਿੱਤੀਆਂ ਹਨ। ਇਨ੍ਹਾਂ ਜਾਇਦਾਦਾਂ ਵਿੱਚ ਨਿਊ ਯਾਰਕ ਦੇ ਬੇਹੱਦ ਖ਼ੂਬਸੂਰਤ ਸੈਂਟਰਲ ਪਾਰਕ `ਚ ਸਥਿਤ ਦੋ ਅਪਾਰਟਮੈਂਟ ਵੀ ਸ਼ਾਮਲ ਹਨ। ਇਹ ਕਾਰਵਾਈ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ `ਚ ਕੀਤੀ ਗਈ ਹੈ।


ਏਜੰਸੀ ਮੁਤਾਬਕ ਉਸ ਨੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੀ ਰੋਕਥਾਮ ਨਾਲ ਸਬੰਧਤ ਕਾਨੂੰਨ ਅਧੀਨ ਪੰਜ ਅਸਥਾਈ ਹੁਕਮ ਜਾਰੀ ਕੀਤੇ ਹਨ; ਜਿਸ ਅਨੁਸਾਰ ਲੰਦਨ ਤੇ ਨਿਊਯਾਰਕ `ਚ ਮੌਜੂਦ ਨੀਰਵ ਮੋਦੀ ਦੀਆਂ ਜਾਇਦਾਦਾਂ, ਸਿੰਗਾਪੁਰ ਤੇ ਹੋਰ ਦੇਸ਼ਾਂ ਦੇ ਬੈਂਕਾਂ `ਚ ਪਈਆਂ ਉਸ ਦੇ ਧਨ, ਮੁੰਬਈ ਦੇ ਇੱਕ ਫ਼ਲੈਟ ਤੇ ਸਿੰਗਾਪੁਰ ਤੋਂ ਭਾਰਤ ਵੱਲ ਡਾਕ ਰਾਹੀਂ ਭੇਜੇ ਹੀਰਿਆਂ ਦੇ ਗਹਿਣੇ ਸਭ ਕੁਰਕ ਕੀਤੇ ਜਾਣੇ ਸਨ।


ਕੌਮਾਂਤਰੀ ਪੱਧਰ ਦੇ ਸਹਿਯੋਗ ਕਾਰਨ 637 ਕਰੋੜ ਰੁਪਏ ਦੇ ਗਹਿਣੇ, ਬੈਂਕ ਖਾਤੇ ਤੇ ਅਚੱਲ ਜਾਇਦਾਦਾਂ ਸਭ ਆਰਜ਼ੀ ਤੌਰ `ਤੇ ਕੁਰਕ ਕਰ ਦਿੱਤੇ ਗਏ ਹਨ। ਹਾਲੇ ਤੱਕ ਭਾਰਤੀ ਏਜੰਸੀਆਂ ਨੇ ਹੋਰ ਅਪਰਾਧਕ ਮਾਮਲਿਆਂ ਵਿੱਚ ਅਜਿਹੀ ਕਾਰਵਾਈ ਬਹੁਤ ਘੱਟ ਕੀਤੀ ਹੈ।


ਨੀਰਵ ਮੋਦੀ ਦੇ ਨਾਂਅ `ਤੇ ਨਿਊ ਯਾਰਕ ਦੇ ਦੋ ਅਪਾਰਟਮੈਂਟਾਂ ਦੀ ਕੀਮਤ 216 ਕਰੋੜ ਰੁਪਏ ਹਨ। ਲੰਦਨ ਦੀ ਮੇਰਿਲਬੋਨ ਰੋਡ `ਤੇ ਉਸ ਦਾ 56.97 ਕਰੋੜ ਰੁਪਏ ਦਾ ਇੱਕ ਹੋਰ ਫ਼ਲੈਟ ਵੀ ਕੁਰਕ ਕਰ ਦਿੱਤਾ ਗਿਆ ਹੈ।


ਹਾਂਗ ਕਾਂਗ ਤੋਂ ਭਾਰਤ ਭੇਜੇ 23 ਕੂਰੀਅਰਾਂ ਵਿੱਚੋਂ 22.69 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਵੀ ਜ਼ਬਤ ਕਰ ਲਏ ਗਏ ਹਨ। ਸਿੰਗਾਪੁਰ ਦੇ ਬੈਂਕ `ਚ ਬ੍ਰਿਟਿਸ਼ ਵਰਜਿਨ ਆਈਲੈਂਡ ਦੀ ਇੱਕ ਕੰਪਨੀ ਦੇ ਨਾਂਅ `ਤੇ ਰੱਖੇ 44 ਕਰੋੜ ਰੁਪਏ ਵੀ ਜ਼ਬਤ ਹੋ ਗਏ ਹਨ। ਇਹ ਜਮ੍ਹਾ ਖਾਤੇ ਪੂਰਵੀ ਮੋਦੀ ਤੇ ਉਸ ਦੇ ਪਤੀ ਮਯੰਕ ਮਹਿਤਾ ਦੇ ਨਾਂਅ `ਤੇ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਜਿਵੇਂ ਹੀ ਐੱਫ਼ਆਈਆਰਜ਼ ਦਾਇਰ ਹੋਈਆਂ ਸਨ, ਤਿਵੇਂ ਹੀ ਇਹ ਰਕਮਾਂ ਇਨ੍ਹਾਂ ਦੋਵਾਂ ਦੇ ਖਾਤਿਆਂ `ਚ ਟ੍ਰਾਂਸਫ਼ਰ ਕਰ ਦਿੱਤੀਆਂ ਗਈਆਂ ਸਨ।


ਪੂਰਵੀ ਮੋਦੀ ਦੇ ਨਾਂਅ ਦੱਖਣੀ ਮੁੰਬਈ ਦੇ ਇੱਕ ਇਲਾਕੇ `ਚ 19.5 ਕਰੋੜ ਰੁਪਏ ਦਾ ਫ਼ਲੈਟ ਵੀ ਕੁਰਕ ਕਰ ਦਿੱਤਾ ਗਿਆ ਹੈ।    

ਨੀਰਵ ਮੋਦੀ ਦੀਆਂ 5 ਦੇਸ਼ਾਂ `ਚ 637 ਕਰੋੜ ਦੀਆਂ ਜਾਇਦਾਦਾਂ ਜ਼ਬਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 637 crore properties of Nirav Modi attached