ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਫ਼ਿਲਮੀ ਅੰਦਾਜ਼ ’ਚ ਹੋਏ 70 ਲੱਖ ਦੇ ਹੀਰਿਆਂ ਦੇ ਗਹਿਣੇ ਚੋਰੀ

ਦਿੱਲੀ ’ਚ ਫ਼ਿਲਮੀ ਅੰਦਾਜ਼ ’ਚ ਹੋਏ 70 ਲੱਖ ਦੇ ਹੀਰਿਆਂ ਦੇ ਗਹਿਣੇ ਚੋਰੀ

ਭਾਰਤ ਦੀ ਰਾਜਧਾਨੀ ਦਿੱਲੀ ’ਚ ਇੱਕ ਚੋਰ ਬਿਲਕੁਲ ਸਪਾਈਡਰ–ਮੈਨ ਵਾਂਗ ਇੱਕ ਬੰਗਲੇ ਅੰਦਰ ਘੁਸਿਆ ਤੇ ਬਹੁਤ ਆਸਾਨੀ ਨਾਲ 70 ਲੱਖ ਰੁਪਏ ਕੀਮਤ ਦੇ ਹੀਰਿਆਂ ਦੇ ਗਹਿਣੇ ਲੈ ਕੇ ਤਿੱਤਰ ਹੋ ਗਿਆ। ਚੋਰ ਘਰ ਦੇ ਬਾਹਰਲੇ ਹਿੱਸੇ ਤੋਂ ਬਾਲਕੋਨੀ ਤੱਕ ਜਾ ਰਹੀ ਗੈਸ ਪਾਈਪਲਾਈਨ ਸਹਾਰੇ ਚੜ੍ਹਿਆ।

 

 

ਚੋਰ ਨੇ ਉਸ ਤੋਂ ਬਾਅਦ ਰਸੋਈ ਘਰ ਦਾ ਐਗਜ਼ਾਸਟ ਫ਼ੈਨ ਹਟਾਇਆ ਤੇ ਬਹੁਤ ਛੋਟੀ ਜਿਹੀ ਖਿੜਕੀ ’ਚੋਂ ਹੀ ਘਰ ਅੰਦਰ ਦਾਖ਼ਲ ਹੋ ਗਿਆ। ਉਸ ਨੇ ਅੰਦਰ ਪੁੱਜ ਕੇ ਅਲਮਾਰੀ ਦਾ ਜਿੰਦਰਾ ਤੋੜਿਆ ਤੇ ਉਸ ਵਿੱਚੋਂ ਗਹਿਣੇ ਤੇ ਨਕਦੀ ਚੋਰੀ ਕਰ ਲਈ। ਇਹ ਘਟਨਾ ਉੱਤਰ–ਪੱਛਮੀ ਦਿੱਲੀ ਦੀ ਮਹਾਰਾਣਾ ਪ੍ਰਤਾਪ ਬਾਗ਼ ਕਾਲੋਨੀ ਵਿੱਚ ਹੋਈ।

 

 

ਇੱਥੋਂ ਦੀ ਡੀ–5/88 ਨੰਬਰ ਕੋਠੀ ਵਿੱਚ ਸ੍ਰੀ ਨਿਤਿਨ ਰਹਿੰਦੇ ਹਨ; ਜੋ ਜਿਊਲਰ ਹਨ। ਚਾਰ ਮੰਜ਼ਿਲਾ ਕੋਠੀ ਵਿੱਚ ਵੱਖੋ–ਵੱਖਰੀਆਂ ਮੰਜ਼ਿਲਾਂ ਉੱਤੇ ਇੱਕੋ ਪਰਿਵਾਰ ਸਾਂਝੇ ਤੌਰ ’ਤੇ ਰਹਿ ਰਿਹਾ ਹੈ। ਸ੍ਰੀ ਨਿਤਿਨ ਨੇ ਦੱਸਿਆ ਕਿ ਉਨ੍ਹਾਂ ਨੇ ਗਹਿਣੇ ਤਿਆਰ ਕਰਨ ਲਈ ਬਾਜ਼ਾਰ ਤੋਂ ਹੀਰੇ ਤੇ ਹੀਰਿਆਂ ਦੇ ਕਈ ਸੈੱਟ ਲਏ ਸਨ; ਉਨ੍ਹਾਂ ਨੂੰ ਕਾਰੀਗਰ ਕੋਲ ਪਹੁੰਚਾਉਣ ਲਈ ਘਰ ਦੀ ਪਹਿਲੀ ਮੰਜ਼ਿਲ ’ਤੇ ਰੱਖਿਆ ਹੋਇਆ ਸੀ।

 

 

ਉਸ ਮੰਜ਼ਿਲ ਉੱਤੇ ਸ੍ਰੀ ਨਿਤਿਨ ਦੇ ਮਾਪੇ ਸੌਂ ਰਹੇ ਸਨ ਪਰ ਚੋਰ ਦੀ ਆਮਦ ਦੀ ਉਨ੍ਹਾਂ ਨੂੰ ਕੋਈ ਭਿਣਕ ਨਹੀਂ ਲੱਗੀ।

 

 

ਸੀਸੀਟੀਵੀ ਦੀ ਫ਼ੁਟੇਜ ’ਚ ਸਾਫ਼ ਦਿਸਦਾ ਹੈ ਕਿ ਪਤਲੇ ਜਿਹੇ ਜੁੱਸੇ ਵਾਲਾ ਚੋਰ ਜਦੋਂ ਘਰ ’ਚ ਦਾਖ਼ਲ ਹੋਇਆ ਸੀ, ਤਦ ਉਸ ਨੇ ਜੀਨਸ ਤੇ ਟੀ–ਸ਼ਰਟ ਪਾਈ ਹੋਈ ਸੀ ਪਰ ਬਾਹਰ ਨਿੱਕਲਦੇ ਸਮੇਂ ਉਸ ਨੇ ਨਿੱਕਰ ਪਾਈ ਹੋਈ ਸੀ ਤੇ ਸਿਰ ਉੱਤੇ ਤੌਲੀਆ ਸੀ। ਤੌਲੀਏ ਤੇ ਗੱਡੀਆਂ ਦੀ ਆੜ ਵਿੱਚ ਲੁਕਦਾ ਹੋਇਆ ਉਹ ਫ਼ਰਾਰ ਹੋ ਗਿਆ।

 

 

ਚੋਰ ਦੀਆਂ ਗਤੀਵਿਧੀਆਂ ਕਈ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਜਿਊਲਰਜ਼ ਦਾ ਪਰਿਵਾਰ ਕਰਜ਼ੇ ਵਿੱਚ ਡੁੱਬ ਗਿਆ ਹੈ। ਘਰ ਦੇ ਮੈਂਬਰਾਂ ਮੁਤਾਬਕ 60 ਲੱਖ ਰੁਪਏ ਤੋਂ ਵੱਧ ਦੇ ਹੀਰਿਆਂ ਦੇ ਗਹਿਣੇ ਕਰਜ਼ੇ ’ਤੇ ਲਏ ਸਨ। ਹੁਣ ਉਨ੍ਹਾਂ ਨੂੰ ਇਸ ਗੱਲ ਦੀ ਫ਼ਿਕਰ ਪੈ ਗਈ ਹੈ ਕਿ ਉਹ ਇੰਨਾ ਜ਼ਿਆਦਾ ਕਰਜ਼ਾ ਕਿਵੇਂ ਅਦਾ ਕਰਨਗੇ।

 

 

ਚੋਰ ਆਪਣੇ ਨਾਲ ਇਸ ਪਰਿਵਾਰ ਦੇ ਪੁਸ਼ਤੈਨੀ ਗਹਿਣੇ ਤੇ 40 ਹਜ਼ਾਰ ਰੁਪਏ ਨਕਦ ਵੀ ਲੈ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 70 Lakhs Diamond jewelry stolen with filmy style in Delhi