- ਭਵਿੱਖ ਨਿਧੀ ਸੰਗਠਨ (ਈਪੀਐੱਫਓ - EPFO) ਦੇ ਆਪਣੀ ਪੈਨਸ਼ਨ ਸਕੀਮ ਤਹਿਤ 65 ਲੱਖ ਪੈਨਸ਼ਨਰ ਹਨ। ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਸਾਰੇ 135 ਫੀਲਡ ਦਫ਼ਤਰਾਂ ਨੇ ਰਾਸ਼ਟਰਵਿਆਪੀ ਕੋਵਿਡ-19 ਲੌਕਡਾਊਨ ਕਰਕੇ ਅਪ੍ਰੈਲ 2020 ਦੀ ਪੈਨਸ਼ਨ ਰਕਮ ਅਡਵਾਂਸ ਵਿੱਚ ਪਾ ਦਿੱਤੀ ਹੈ ਤਾਂ ਜੋ ਪੈਨਸ਼ਨਰਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਅਫਸਰਾਂ ਅਤੇ ਸਟਾਫ ਨੇ ਸਾਰੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਿਆਂ ਸਮੁੱਚੇ ਭਾਰਤ ਵਿੱਚ ਪੈਨਸ਼ਨ ਵੰਡਣ ਵਾਲੀਆਂ ਸਾਰੇ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਨੂੰ 764 ਕਰੋੜ ਰੁਪਏ ਭੇਜ ਦਿੱਤੇ ਹਨ।
ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਹ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਰਕਮ ਸਮੇਂ ਸਿਰ ਕ੍ਰੈਡਿਟ ਕਰਨਾ ਯਕੀਨੀ ਬਣਾਉਣ।
ਅਜਿਹੇ ਔਖੇ ਸਮੇਂ ਪੈਨਸ਼ਨ ਖਾਤਿਆਂ ਵਿੱਚ ਸਮੇਂ ਸਿਰ ਕ੍ਰੈਡਿਟ ਕਰਨਾ ਸਮੇਂ ਦੀ ਲੋੜ ਹੈ ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ)ਨੇ ਕੋਵਿਡ 19 ਸੰਕਟ ਦੌਰਾਨ ਪੈਨਸ਼ਨਰਾਂ ਨੂੰ ਸਹਾਇਤਾ ਦੇਣ ਲਈ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ ।