ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਏਅਰ ਇੰਡੀਆ ਨੂੰ 2018–19 ’ਚ ਪਿਆ 8,400 ਕਰੋੜ ਦਾ ਘਾਟਾ

​​​​​​​ਏਅਰ ਇੰਡੀਆ ਨੂੰ 2018–19 ’ਚ ਪਿਆ 8,400 ਕਰੋੜ ਦਾ ਘਾਟਾ

ਏਅਰ ਇੰਡੀਆ ਨੂੰ ਵਿੱਤੀ ਸਾਲ 2018–19 ’ਚ 8,400 ਕਰੋੜ ਰੁਪਏ ਦਾ ਵੱਡਾ ਪਿਆ ਹੈ। ਏਅਰ ਇੰਡੀਆ ਪਹਿਲਾਂ ਹੀ ਲੰਮੇ ਸਮੇਂ ਤੋਂ ਧਨ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੀ ਹੈ ਤੇ ਕਰਜ਼ੇ ਦੇ ਬੋਝ ਹੇਠਾਂ ਦਬੀ ਹੋਈ ਹੈ। ਹਵਾਈ ਜਹਾਜ਼ਾਂ ਨੂੰ ਚਲਾਉਣ ਤੇ ਉਨ੍ਹਾਂ ਦੇ ਰੱਖ–ਰਖਾਅ ਅਤੇ ਵਿਦੇਸ਼ੀ ਵਟਾਂਦਰਾ ਨੁਕਸਾਨ ਦੇ ਚੱਲਦਿਆਂ ਕੰਪਨੀ ਨੂੰ ਵੱਡੇ ਘਾਟਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਏਅਰ ਇੰਡੀਆ ਨੂੰ ਇੱਕ ਸਾਲ ਵਿੱਚ ਜਿੰਨਾ ਘਾਟਾ ਪਿਆ ਹੈ, ਓਨੇ ਵਿੱਚ ਤਾਂ ਇੱਕ ਨਵੀਂ ਏਅਰਲਾਈਨ ਸ਼ੁਰੂ ਕੀਤੀ ਜਾ ਸਕਦੀ ਹੈ। ਇੱਥੇ ਵਰਨਣਯੋਗ ਹੈ ਕਿ ਦੇਸ਼ ਵਿੱਚ ਸਫ਼ਲਤਾਪੂਰਬਕ ਚੱਲ ਰਹੀ ਏਅਰਲਾਈਨਜ਼ ਦੀ ਬਾਜ਼ਾਰੀ–ਪੂੰਜੀ ਸਿਰਫ਼ 7,892 ਕਰੋੜ ਰੁਪਏ ਹੈ ਭਾਵ 8,000 ਕਰੋੜ ਰੁਪਏ ਤੋਂ ਵੀ ਘੱਟ ਦੀ ਰਕਮ ਨਾਲ ਇਹ ਏਅਰਲਾਈਨਜ਼ ਖ਼ਰੀਦੀ ਜਾ ਸਕਦੀ ਹੈ।

 

 

ਵਿੱਤੀ ਵਰ੍ਹੇ ਸਾਲ 2018–19 ਦੌਰਾਨ ਏਅਰ ਇੰਡੀਆ ਨੂੰ 4,600 ਕਰੋੜ ਰੁਪਏ ਦਾ ਆੱਪਰੇਟਿੰਗ ਨੁਕਸਾਨ ਉਠਾਉਣਾ ਪਿਆ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪਾਕਿਸਤਾਨ ਦੇ ਭਾਰਤੀ ਹਵਾਈ ਜਹਾਜ਼ਾਂ ਲਈ ਏਅਰ–ਸਪੇਸ ਬੰਦ ਕਰਨ ਤੋਂ ਬਾਅਦ ਕੰਪਨੀ ਨੂੰ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਘਾਟਾ ਉਠਾਉਣਾ ਪੈ ਰਿਹਾ ਹੈ।

 

 

ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਜੂਨ ਮਹੀਨੇ ਖ਼ਤਮ ਹੋਈ ਤਿਮਾਹੀ ਵਿੱਚ ਸਿਰਫ਼ ਪਾਕਿਸਤਾਨੀ ਏਅਰ–ਸਪੇਸ ਬੰਦ ਹੋਣ ਕਾਰਨ ਏਅਰ ਇੰਡੀਆ ਨੂੰ 175 ਤੋਂ 200 ਕਰੋੜ ਰੁਪਏ ਦਾ ਆੱਪਰੇਟਿੰਗ ਨੁਕਸਾਨ ਹੋਇਆ ਹੈ।

 

 

ਸਰਕਾਰੀ ਅੰਕੜਿਆਂ ਮੁਤਾਬਕ ਬੀਤੀ 2 ਜੁਲਾਈ ਤੱਕ ਏਅਰ ਇੰਡੀਆ ਨੂੰ ਪਾਕਿਸਤਾਨੀ ਏਅਰ–ਸਪੇਸ ਬੰਦ ਹੋਣ ਨਾਲ 491 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਫ਼ਰਵਰੀ ਮਹੀਨੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਆਪਣੇ ਵਾਯੂਮੰਡਲ ਨੂੰ ਬੰਦ ਕਰ ਦਿੱਤਾ ਸੀ; ਉਸ ਨੂੰ ਜੁਲਾਈ ਮਹੀਨੇ ਖੋਲ੍ਹਿਆ ਗਿਆ ਸੀ।

 

 

ਫਿਰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਨੇ ਅਗਸਤ ਮਹੀਨੇ ਦੇ ਅੰਤ ਤੱਕ ਫਿਰ ਆਪਣੇ ਏਅਰਸਪੇਸ ਬੰਦ ਕਰ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 8400 Crorer loss to Air India during 2018-19