ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​RSS ਤੇ ਇੱਕ ਮੁਸਲਿਮ ਜੱਥੇਬੰਦੀ ਮਿਲ ਕੇ ਦੇਣਗੇ ਆਪਸੀ ਏਕਤਾ ਨੂੰ ਹੱਲਾਸ਼ੇਰੀ

​​​​​​​RSS ਤੇ ਇੱਕ ਮੁਸਲਿਮ ਜੱਥੇਬੰਦੀ ਮਿਲ ਕੇ ਦੇਣਗੇ ਆਪਸੀ ਏਕਤਾ ਨੂੰ ਹੱਲਾਸ਼ੇਰੀ

ਰਾਸ਼ਟਰੀ ਸਵੈਮਸੇਵਕ ਸੰਘ (RSS) ਅਤੇ ਜਮੀਅਤ ਉਲੇਮਾ–ਏ–ਹਿੰਦ (JuH) ਜਿਹੀਆਂ ਜੱਥੇਬੰਦੀਆਂ ਦੇਸ਼ ਵਿੱਚ ਆਪਸੀ (ਹਿੰਦੂ–ਮੁਸਲਿਮ) ਫਿਰਕੂ ਏਕਤਾ ਤੇ ਸਦਭਾਵਨਾ ਨੂੰ ਹੱਲਾਸ਼ੇਰੀ ਦੇਣ ਲਈ ਮਿਲ ਕੇ ਕੰਮ ਕਰਨਗੀਆਂ।

 

 

ਸ਼ੁੱਕਰਵਾਰ ਨੂੰ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ JuH ਦੇ ਮੁਖੀ ਮੌਲਾਨਾ ਸਈਦ ਅਰਸ਼ਦ ਮਦਨੀ ਨਾਲ ਮੁਲਾਕਾਤ ਕੀਤੀ। ਦੋਵੇਂ ਆਪੋ–ਆਪਣੇ ਫਿਰਕਿਆਂ ਵਿਚਾਲੇ ਆਪਸੀ ਏਕਤਾ ਦੀ ਭਾਵਨਾ ਭਰਨ ਲਈ ਸਹਿਮਤ ਹੋਏ।

 

 

ਆਰਐੱਸਐੱਸ ਦੇ ਆਗੂ ਰਾਮਲਾਲ ਨੂੰ ਹੁਣ ‘ਸੰਪਰਕ ਵਿਭਾਗ’ ਦਾ ਮੁਖੀ ਬਣਾਇਆ ਗਿਆ ਹੈ। ਉਹ ਪਹਿਲਾਂ ਭਾਜਪਾ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਨੇ ਹੁਣ ਇੱਕ ਅਜਿਹਾ ਮੰਚ ਕਾਇਮ ਕਰਨਾ ਹੈ, ਜਿੱਥੇ ਉਹ ਮੁਸਲਿਮ ਜੱਥੇਬੰਦੀ ਨਾਲ ਮਿਲ ਕੇ ਕੰਮ ਕਰ ਸਕਣਗੇ।

 

 

ਸ੍ਰੀ ਮੋਹਨ ਭਾਗਵਤ ਅਤੇ ਮੌਲਾਨਾ ਸਈਦ ਅਰਸ਼ਦ ਮਦਨੀ ਵਿਚਾਲੇ ਮੁਲਾਕਾਤ ਇੱਕ ਘੰਟਾ ਚੱਲਦੀ ਰਹੀ। ਸੂਤਰਾਂ ਨੇ ਦੱਸਿਆ ਕਿ ਸ੍ਰੀ ਮੋਹਨ ਭਾਗਵਤ ਨੇ ਮੌਲਾਨਾ ਮਦਨੀ ਨੂੰ ਇਹ ਭਰੋਸਾ ਦਿਵਾਇਆ ਕਿ ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ – ‘ਸੰਘ ਦੀ ਵਿਚਾਰਧਾਰਾ ਉਨ੍ਹਾਂ ਨੂੰ ਹਿੰਦੂਆਂ ਤੋਂ ਵੱਖ ਕਰ ਕੇ ਨਹੀਂ ਵੇਖਦੀ।’

 

 

ਮੌਲਾਨਾ ਮਦਨੀ ਨੇ ਵੀ ਭੀੜਾਂ ਵੱਲੋਂ ਲੋਕਾਂ ਨੂੰ ਕੁੱਟ–ਕੁੱਟ ਕੇ ਜਾਨੋਂ ਮਾਰ ਦੇਣ ਦੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟਾਈ ਤੇ ਦੱਸਿਆ ਕਿ ਮੁਸਲਿਮ ਲੋਕ ਇਨ੍ਹਾਂ ਤੋਂ ਡਾਢੇ ਫ਼ਿਕਰਮੰਦ ਹਨ। ਇਸ ਤੋਂ ਇਲਾਵਾ ਆਸਾਮ ’ਚ ਐੱਨਆਰਸੀ ਸੂਚੀ ਵਿੱਚ ਮੁਸਲਮਾਨਾਂ ਦੇ ਨਾਂਅ ਸ਼ਾਮਲ ਨਹੀਂ ਕੀਤੇ ਜਾ ਰਹੇ।

 

 

ਮੌਲਾਨਾ ਮਦਨੀ ਨੇ ਸ੍ਰੀ ਭਾਗਵਤ ਨੂੰ ਦੱਸਿਆ ਕਿ ਉਹ ਵੀਰ ਸਾਵਰਕਰ ਤੇ ਐੱਮਐੱਸ ਗੋਲਵਾਲਕਰ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ ਤੇ ਇਸ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਮਾਹੌਲ ਡਰ ਤੇ ਚਿੰਤਾ ਵਾਲਾ ਬਣਿਆ ਹੋਇਆ ਹੈ।

 

 

ਇਸ ਮੀਟਿੰਗ ਦੌਰਾਨ ਰਾਮ ਜਨਮ–ਭੂਮੀ ਤੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਉਣ ਜਿਹੇ ਮੁੱਦਿਆਂ ਉੱਤੇ ਕੋਈ ਵਿਚਾਰ–ਵਟਾਂਦਰਾ ਨਹੀਂ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS and a Muslim Organisation will work for unity