ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਨੇ ਬਚਾਈ ਯੋਗੀ ਦੀ ਕੁਰਸੀ, ਪਰ ਕਈ ਮੰਤਰੀਆਂ ਦੀ ਹੋਵੇਗੀ ਛੁੱਟੀ

ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ ਦੀ ਸਿਆਸਤ ਵੀ ਹੁਣ ਗਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ. ਮੁੱਖ-ਮੰਤਰੀ ਯੋਗੀ ਤੋਂ ਬੀਜੇਪੀ ਲੀਡਰਾਂ ਦੀ ਨਾਰਾਜ਼ਗੀ ਵਿਚਾਲੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਆਪਣਾ ਸਮਰਥਨ ਦਿੱਤਾ ਹੈ. ਪਰ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਕੁਝ ਮੰਤਰੀਆਂ ਨੂੰ ਅਗਲੇ ਮੰਤਰੀ ਮੰਡਲ ਵਿਸਥਾਰ ਦੌਰਾਨ ਕੁਰਸੀ ਗਵਾਉਣੀ ਪੈ ਸਕਦੀ ਹੈ. 

 

ਯੂਪੀ 'ਚ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਕਰਨ ਲਈ ਤਿਆਰ ਆਦਿਤਿਆਨਾਥ ਨੇ ਮੰਗਲਵਾਰ ਨੂੰ ਆਰਐੱਸਐੱਸ ਮੁਖੀ ਮੋਹਨ ਭਾਗਵਤ ਅਤੇ ਭਈਆ ਜੀ ਜੋਸ਼ੀ ਨਾਲ ਦਿੱਲੀ ਚ ਮੁਲਾਕਾਤ ਕੀਤੀ. ਉਹ ਫਿਰ ਲਖਨਊ 'ਚ ਆਰਐੱਸਐੱਸ ਦੇ ਦਫਤਰ ਦੇ 'ਚ ਚਲੇ ਗਏ. ਜਿੱਥੇ ਉਨ੍ਹਾਂ ਨੇ ਦੱਤਾਤਰੀਆ ਹੋਸਬਲੇ ਨਾਲ ਮੁਲਾਕਾਤ ਕੀਤੀ. ਜੋ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ. ਆਦਿਤਿਆਨਾਥ ਨੇ ਦਿੱਲੀ ਅਤੇ ਲਖਨਊ ਵਿਚ ਆਰ.ਐੱਸ.ਐੱਸ ਦੇ ਨੇਤਾਵਾਂ ਦੇ ਸਾਹਮਣੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ.

 

ਸੂਤਰਾਂ ਦੇ ਮੁਤਾਬਕ ਭਾਜਪਾ ਦੀ ਲਗਾਤਾਰ ਤਿੰਨ ਲੋਕ ਸਭਾ ਉਪ ਚੋਣਾਂ ਵਿਚ ਹਾਰ ਦਾ ਕਾਰਨ ਕੁਝ ਯੋਗੀ ਸਰਕਾਰ ਮੰਤਰੀਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਮੰਨਿਆ ਜਾ ਰਿਹਾ ਹੈ. 

ਯੋਗੀ ਸਰਕਾਰ 'ਚ ਇਸ ਵੇਲੇ 47 ਮੰਤਰੀ ਹਨ ਅਤੇ 13 ਹੋਰ ਨਿਯੁਕਤ ਕੀਤੇ ਜਾ ਸਕਦੇ ਹਨ. 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rss backs yogi adityanath in uttar pardesh