ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਕੋਈ ਵੀ ਲੜਾਈ ਨਹੀਂ ਹੋ ਰਹੀ, ਫਿਰ ਵੀ ਦੇਸ਼ ਦੀਆਂ ਸਰਹੱਦਾਂ 'ਤੇ ਸੈਨਿਕ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੇ, ਨਹੀਂ ਤਾਂ ਜਦੋਂ ਕੋਈ ਲੜਾਈ ਨਹੀਂ ਹੈ, ਤਾਂ ਸਰਹੱਦ 'ਤੇ ਸੈਨਿਕ ਮਰਨ ਦਾ ਕੋਈ ਕਾਰਨ ਨਹੀਂ ਹੈ, ਪਰ ਅਜਿਹਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਨੂੰ ਵੱਡਾ ਬਣਾਉਣਾ ਹੈ ਤਾਂ ਦੇਸ਼ ਲਈ ਜਿਉਣਾ ਸਿੱਖਣਾ ਹੋਵੇਗਾ।
ਆਰਐਸਐਸ ਮੁਖੀ ਸਮਾਜ ਜਾਗਰਿਤੀ ਸੰਸਥਾ ਦੇ ਸਿਲਵਰ ਜੁਬਲੀ ਸਮਾਰੋਹ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਦੇਸ਼ ਲਈ ਜਾਨ ਦੀ ਕੁਰਬਾਨੀ ਦੇਣ ਦਾ ਸਮਾਂ ਸੀ, ਆਜ਼ਾਦੀ ਤੋਂ ਬਾਅਦ ਜੰਗ ਦੇ ਦੌਰਾਨ ਸਰਹੱਦ 'ਤੇ ਕੁਰਬਾਨੀ ਦੇਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ (ਪਰ) ਸਾਡੇ ਦੇਸ਼ ਵਿੱਚ ਇਸ ਸਮੇਂ ਕੋਈ ਲੜਾਈ ਨਹੀਂ ਹੈ, ਫਿਰ ਵੀ ਸੈਨਿਕ ਸਿਪਾਹੀ ਸ਼ਹੀਦ ਹੋ ਰਹੇ ਹਨ ... ਕਿਉਂਕਿ ਅਸੀਂ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ।