ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਸ਼ਿਵ–ਸੈਨਾ ਨੂੰ ਕਿਹਾ – ‘ਸੁਆਰਥੀ’

ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਸ਼ਿਵ–ਸੈਨਾ ਨੂੰ ਕਿਹਾ – ‘ਸੁਆਰਥੀ’

ਮਹਾਰਾਸ਼ਟਰ ’ਚ ਜਾਰੀ ਸਿਆਸੀ ਘਮਸਾਨ ’ਚ ਅੱਜ ਰਾਸ਼ਟਰੀ ਸਵੈਮ–ਸੇਵਕ ਸੰਘ (RSS) ਵੀ ਕੁੱਦ ਪਿਆ। ਸੰਘ ਮੁਖੀ ਮੋਹਨ ਭਾਗਵਤ ਨੇ ਸੂਬੇ ’ਚ ਸ਼ਿਵ–ਸੈਨਾ ਤੇ ਭਾਜਪਾ ਦੀ ਸਰਕਾਰ ਨਾ ਬਣ ਸਕਣ ’ਤੇ ਗੱਲਾਂ–ਗੱਲਾਂ ’ਚ ਸ਼ਿਵ–ਸੈਨਾ ਨੂੰ ‘ਸੁਆਰਥੀ’ ਕਰਾਰ ਦੇ ਦਿੱਤਾ।

 

 

ਉਂਝ ਭਾਵੇਂ ਸ੍ਰੀ ਭਾਗਵਤ ਨੇ ਸ਼ਿਵ–ਸੈਨਾ ਦਾ ਨਾਂਅ ਨਹੀਂ ਲਿਆ ਪਰ ਸਮਝਣ ਵਾਲੇ ਸਮਝ ਗਏ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਕੌਣ ਹੈ। ਸ੍ਰੀ ਮੋਹਨ ਭਾਗਵਤ ਨੇ ਭਾਵੇਂ ਭਾਜਪਾ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਆਖਿਆ ਕਿ ਆਪਸੀ ਝਗੜੇ ’ਚ ਸਦਾ ਨੁਕਸਾਨ ਹੀ ਹੁੰਦਾ ਹੈ।

 

 

ਨਾਗਪੁਰ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਸੁਆਰਥ ਬਹੁਤ ਖ਼ਰਾਬ ਗੱਲ ਹੈ ਪਰ ਆਪਣੇ ਸੁਆਰਥ ਨੂੰ ਬਹੁਤ ਘੱਟ ਲੋਕ ਛੱਡਦੇ ਹਨ। ਦੇਸ਼ ਦੀ ਉਦਾਹਰਣ ਲੈ ਲਵੋ ਤੇ ਚਾਹੇ ਵਿਦੇਸ਼ ਦੀ। ਇਸ ਦੇ ਨਾਲ ਹੀ ਸੰਘ ਮੁਖੀ ਨੇ ਆਪਸੀ ਝਗੜੇ ਦੇ ਨਫ਼ੇ–ਨੁਕਸਾਨ ਵੀ ਦੱਸੇ।

 

 

ਸ੍ਰੀ ਭਾਗਵਤ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਪ੍ਰਕਿਰਤੀ ਨੂੰ ਨਸ਼ਟ ਕਰਨ ਨਾਲ ਅਸੀਂ ਵੀ ਨਸ਼ਟ ਹੋ ਜਾਵਾਂਗੇ ਪਰ ਕੁਦਰਤ ਨੂੰ ਨਸ਼ਟ ਕਰਨ ਦਾ ਕੰਮ ਰੁਕਿਆ ਨਹੀਂ ਹੈ। ਸਾਰੇ ਜਾਣਦੇ ਹਨ ਕਿ ਆਪਸ ਵਿੱਚ ਝਗੜਾ ਕਰਨ ਨਾਲ ਦੋਵਾਂ ਦਾ ਨੁਕਸਾਨ ਹੁੰਦਾ ਹੈ ਪਰ ਆਪਸ ਵਿੱਚ ਝਗੜਾ ਕਰਨ ਦੀ ਗੱਲ ਹਾਲੇ ਤੱਕ ਬੰਦ ਨਹੀਂ ਹੋਈ।

 

 

ਸਪੱਸ਼ਟ ਹੈ ਕਿ ਮੋਹਨ ਭਾਗਵਤ ਨੇ ਗੱਲਾਂ–ਗੱਲਾਂ ’ਚ ਮਹਾਰਾਸ਼ਟਰ ’ਚ ਜਾਰੀ ਸਿਆਸੀ ਸੰਘਰਸ਼ ਵੱਲ ਇਸ਼ਾਰਾ ਕੀਤਾ ਤੇ ਸ਼ਿਵ–ਸੈਨਾ ਉੱਤੇ ‘ਸੁਆਰਥੀ’ ਹੋਣ ਦਾ ਦੋਸ਼ ਲਾਇਆ। ਸ਼ਿਵ ਸੈਨਾ ਨੇ 50–50 ਦੇ ਫ਼ਾਰਮੂਲੇ ਦੇ ਨਾਂਅ ’ਤੇ ਸਰਕਾਰ ਵਿੱਚ ਹਿੱਸੇਦਾਰੀ ਮੰਗੀ ਸੀ; ਜਿਸ ਨੂੰ ਭਾਰਤੀ ਜਨਤਾ ਪਾਰਟੀ ਨੇ ਮੁੱਢੋਂ ਰੱਦ ਕਰ ਦਿੱਤਾ।

 

 

ਇਸ ਤੋਂ ਬਾਅਦ ਸ਼ਿਵ ਸੈਨਾ ਨੇ ਐੱਨਸੀਪੀ–ਕਾਂਗਰਸ ਦੇ ਸਮਰਥਨ ਦੀ ਆਸ ਵਿੱਚ ਇੱਕੋ–ਇੱਕ ਕੇਂਦਰੀ ਮੰਤਰੀ ਅਰਵਿੰਦ ਸਾਵੰਤ ਦਾ ਅਸਤੀਫ਼ਾ ਵੀ ਦਿਵਾ ਦਿੱਤਾ। ਪਰ ਮੰਗਲਵਾਰ ਤੱਕ ਐੱਨਸੀਪੀ ਤੇ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS Chief Mohan Bhagwat termed Shiv Sena as Selfish