ਆਰ.ਐਸ.ਐਸ. ਦੇ ਤਿੰਨ ਰੋਜ਼ਾ ਸੰਮੇਲਨ ਦੇ ਆਖਰੀ ਦਿਨ, ਗਊ ਰੱਖਿਆ ਬਾਰੇ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਕਾਨੂੰਨ ਨੂੰ ਹੱਥ ਵਿੱਚ ਲੈਣਾ ਆਪਣੇ ਆਪ ਵਿੱਚ ਹੀ ਇੱਕ ਜੁਰਮ ਹੈ ਉਨ੍ਹਾਂ ਨੇ ਕਿਹਾ ਕਿ ਗਊ ਰੱਖਿਆ ਕਾਨੂੰਨ ਦੁਆਰਾ ਹੀ ਨਹੀਂ ਹੁੰਦੀ। ਦੇਸ਼ ਦੇ ਨਾਗਰਿਕ ਪਹਿਲਾ ਗਊ ਲੈਂਦੇ ਹਨ, ਫਿਰ ਨਹੀਂ ਰੱਖਦੇ ਤੇ ਉਸਨੂੰ ਖੁੱਲ੍ਹਾ ਛੱਡ ਦਿੰਦੇ ਹਨ, ਤਾਂ ਫਿਰ ਲੜਾਈ ਹੋਵੇਗੀ ਹੀ, ਇਸ ਤਰ੍ਹਾਂ ਕਰਨ ਨਾਲ ਗਊ ਰੱਖਿਆ ਉੱਤੇ ਸਵਾਲ ਉੱਠਦੇ ਹਨ। ਮੋਹਨ ਭਾਗਵਤ ਨੇ ਕਿਹਾ ਕਿ ਭਾਰਤ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ, ਜੋ ਪਛਾਣ ਦੇ ਨਜ਼ਰੀਏ ਤੋਂ, ਕੌਮੀਅਤ ਦੇ ਨਜ਼ਰੀਏ ਤੋਂ।
ਭਾਸ਼ਾ ਅਨੁਸਾਰ ਮੋਹਨ ਭਾਗਵਤ ਨੇ ਹਿੰਦੂਤਵ ਬਾਰੇ ਕਿਹਾ ਕਿ ਇਸ ਵਿਰੁੱਧ ਕੋਈ ਰੋਹ ਨਹੀਂ ਹੈ। ਇਸ ਦੇ ਨਾਲ ਹੀ ਸਾਰੀ ਦੁਨੀਆ ਵਿਚ ਹਿੰਦੂਤਵ ਦੀ ਪ੍ਰਵਾਨਗੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ, 'ਸਾਨੂੰ ਇਕ ਅਜਿਹਾ ਮਾਹੌਲ ਪੈਦਾ ਕਰਨਾ ਹੋਵੇਗਾ ਜਿੱਥੇ ਔਰਤਾਂ ਸੁਰੱਖਿਅਤ ਮਹਿਸੂਸ ਕਰਦੀਆਂ ਹੋਣ।
ਆਰਐਸਐਸ ਮੁਖੀ ਨੇ ਅੱਗੇ ਕਿਹਾ ਕਿ ਤੁਹਾਨੂੰ ਅੰਗਰੇਜ਼ੀ ਸਮੇਤ ਕਿਸੇ ਵੀ ਭਾਸ਼ਾ ਦਾ ਵਿਰੋਧ ਕਰਨਾ ਨਹੀਂ ਚਾਹੀਦਾ। ਸਾਡੀ ਅੰਗ੍ਰੇਜ਼ੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਾਨੂੰ ਇਸ ਭਾਸ਼ਾ ਵਿੱਚ ਅਗਾਊਂ ਬੋਲਣ ਵਾਲੇ ਲੋਕਾਂ ਦੀ ਜ਼ਰੂਰਤ ਹੈ।