ਰਾਮ ਜਨਮ–ਭੂਮੀ–ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ ਹੁਣ ਮੁਕੰਮਲ ਹੋ ਚੁੱਕੀ ਹੈ – ਹੁਣ ਫ਼ੈਸਲੇ ਦੀ ਉਡੀਕ ਹੋ ਰਹੀ ਹੈ। ਅਜਿਹੇ ਵੇਲੇ ਰਾਸ਼ਟਰੀ ਸਵੈਮ–ਸੇਵਕ ਸੰਘ (RSS) ਦਾ ਧਿਆਨ ਹੁਣ ‘ਅਗਲੇ ਕਦਮ’ ਉੱਤੇ ਕੇਂਦ੍ਰਿਤ ਹੈ।
ਆਰਐੱਸਐੱਸ ਦੇ ਵਿਚਾਰਧਾਰਕ ਸਲਾਹਕਾਰਾਂ ਨੇ ਹਰਿਦੁਆਰ ਵਿਖੇ ਮੁੱਖ ਤੌਰ ਉੱਤੇ ਇਸ ਬਾਰੇ ਤੇ ਹੋਰ ਮੁੱਦਿਆਂ ਉੱਤੇ ਵਿਚਾਰ–ਵਟਾਂਦਰੇ ਲਈ ਇੱਕ ਮੀਟਿੰਗ ਸੱਦੀ ਹੈ; ਜੋ 31 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਇਹ ਉੱਚ–ਪੱਧਰੀ ਮੀਟਿੰਗ ਕਿਸੇ ਆਮ ਮੀਟਿੰਗ ਵਰਗੀ ਨਹੀਂ ਹੈ। ਇਹ ਹਰੇਕ ਪੰਜ ਸਾਲਾਂ ਦੌਰਾਨ ਇੱਕ ਵਾਰ ਹੁੰਦੀ ਹੈ। ਸੰਘ ਨੇ ਭਾਵੇਂ ਇਸ ਬਾਰੇ ਕੁਝ ਸਪੱਸ਼ਟ ਨਹੀਂ ਕਿਹਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਸੰਘ ਮੁਖੀ ਮੋਹਨ ਭਾਗਤ ਜਦੋਂ ਭਈਆਜੀ ਜੋਸ਼ੀ, ਦੱਤਾਤਰੇਅ ਹਸਬੋਲੇ ਤੇ ਕ੍ਰਿਸ਼ਨ ਗੋਪਾਲ ਸਮੇਤ ਆਪਣੇ ਸੀਨੀਅਰ ਪੱਧਰ ਦੇ ਜੂਨੀਅਰ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ, ਤਾਂ ਰਾਮ ਮੰਦਰ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੋਵੇਗਾ।
ਇਸ ਮੀਟਿੰਗ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਸੰਘ ਨਾਲ ਜੁੜੇ ਸਾਰੇ ਸੰਗਠਨਾਂ ਦੇ ਪ੍ਰਚਾਰਕ ਚਾਰ ਨਵੰਬਰ ਤੱਕ ਚੱਲਣ ਵਾਲੀ ਇਸ ਮੀਟਿੰਗ ਵਿੱਚ ਹਾਜ਼ਰ ਰਹਿਣਗੇ। ਇੱਕ ਸੂਤਰ ਮੁਤਾਬਕ ਇਸ ਮੀਟਿੰਗ ਦੌਰਾਨ ਰਾਮ ਮੰਦਰ ਉੱਤੇ ਪ੍ਰਸਤਾਵ ਪਾਸ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸੂਤਰਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਵੀ ਅਜਿਹੀਆਂ ਸਾਰੀਆਂ ਅਹਿਮ ਮੀਟਿੰਗਾਂ ਵਿੱਚ ਭਾਗ ਲਵੇਗੀ। ਪਾਰਟੀ ਨੂੰ ਸੰਮੇਲਨ ਦੀਆਂ ਵਿਆਪਕ ਭਾਵਨਾਵਾਂ ਪ੍ਰਤੀ ਇੱਕ ਸਮਝ ਵਿਕਸਤ ਕਰਨ ਲਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਹੈ।
ਇਹ ਪੰਜ–ਦਿਨਾ ਮੀਟਿੰਗ ਜਸਟਿਸ ਰੰਜਨ ਗੋਗੋਈ ਦੇ 17 ਨਵੰਬਰ ਨੂੰ ਸੇਵਾ–ਮੁਕਤ ਹੋਣ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਹਰ ਸਾਲ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਵੀ ਸਮਾਜ ਦੇ ਕੁਝ ਵਰਗਾਂ ਵੱਲੋਂ ਮਨਾਈ ਜਾਂਦੀ ਹੈ।
ਇੰਝ ਇਸ ਵਾਰ RSS ਦੀ ਇਹ ਮੀਟਿੰਗ ਕੁਝ ਵਧੇਰੇ ਹੀ ਅਹਿਮ ਹੋਵੇਗੀ।