ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​RSS ਆਗੂ, ਗਰਭਵਤੀ ਪਤਨੀ ਤੇ 8 ਸਾਲਾ ਪੁੱਤਰ ਦਾ ਬੇਰਹਿਮੀ ਨਾਲ ਕਤਲ

​​​​​​​RSS ਆਗੂ, ਗਰਭਵਤੀ ਪਤਨੀ ਤੇ 8 ਸਾਲਾ ਪੁੱਤਰ ਦਾ ਬੇਰਹਿਮੀ ਨਾਲ ਕਤਲ

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਤੀਹਰੇ ਕਤਲ ਕਾਂਡ ਤੋਂ ਬਾਅਦ ਸੂਬੇ ਵਿੱਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਰਾਸ਼ਟਰੀ ਸਵੈਮ–ਸੇਵਕ ਸੰਘ (RSS) ਨੇ ਇਸ ਕਤਲ–ਕਾਂਡ ਦੇ 36 ਘੰਟਿਆਂ ਬਾਅਦ ਦਾਅਵਾ ਕੀਤਾ ਕਿ ਕਤਲ ਕੀਤੇ ਸ਼ਖ਼ਸ ਬੰਧੂ ਪ੍ਰਕਾਸ਼ ਪਾਲ ਦਾ ਸਬੰਧ ਆਰਐੱਸਐੱਸ ਨਾਲ ਸੀ।

 

 

ਇੱਕ ਦਿਨ ਪਹਿਲਾਂ ਮੁਰਸ਼ਿਦਾਬਾਦ ’ਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿੱਚ ਸਕੂਲ ਦਾ ਅਧਿਆਪਕ, ਉਸ ਦੀ ਗਰਭਵਤੀ ਪਤਨੀ ਤੇ 8 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ।

 

 

ਆਰਐੱਸਐੱਸ ਆਗੂਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਤਾਂ ਇਹੋ ਸੋਚ ਰਹੇ ਸਨ ਕਿ ਇਹ ਕੋਈ ਸਿਆਸੀ ਹੱਤਿਆ ਨਹੀਂ ਹੈ ਪਰ ਪੁਲਿਸ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਤੋਂ ਅਸਮਰੱਥ ਰਹੀ ਹੈ।

 

 

ਮੁਰਸ਼ਿਦਾਬਾਦ, ਲਾਲਬਾਗ਼ ਦੇ ਐਡੀਸ਼ਨਲ ਐੱਸਪੀ ਤਨਮੇਅ ਸਰਕਾਰ ਨੇ ਦੱਸਿਆ ਕਿ ਬੰਧੂ ਪ੍ਰਕਾਸ਼ ਪਾਲ ਸਾਗਰ, ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਅੱਠ ਸਾਲਾ ਬੱਚੇ ਦਾ ਕਤਲ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਬੰਧੂ ਪ੍ਰਕਾਸ਼ ਇੱਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਸ ਕਤਲ ਕਾਂਡ ਪਿੱਛੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਹੀ ਹੱਥ ਜਾਪਦਾ ਹੈ।

 

 

ਕਤਲ ਕਰਨ ਤੋਂ ਪਹਿਲਾਂ ਪੀੜਤਾਂ ਨੂੰ ਜ਼ਹਿਰ ਦਿੱਤਾ ਗਿਆ। ਜਦੋਂ ਉਹ ਬੇਹੋਸ਼ ਹੋ ਗਏ, ਤਦ ਉਨ੍ਹਾਂ ਦਾ ਕਤਲ ਕੀਤਾ ਗਿਆ। ਸ੍ਰੀ ਬੰਧੂ ਪ੍ਰਕਾਸ਼ ਦੀ ਪਤਨੀ 7 ਮਹੀਨਿਆਂ ਦੀ ਗਰਭਵਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS leader pregnant wife and 8 year old son brutally murdered