ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਤੇ ਯੇਚੁਰੀ ਨੂੰ ਆਪਣੇ ਭਾਸ਼ਣ-ਸਮਾਰੋਹ `ਚ ਸੱਦ ਸਕਦੀ ਹੈ ਆਰਐੱਸਐੱਸ

ਰਾਹੁਲ ਗਾਂਧੀ ਤੇ ਯੇਚੁਰੀ ਨੂੰ ਆਪਣੇ ਭਾਸ਼ਣ-ਸਮਾਰੋਹ `ਚ ਸੱਦ ਸਕਦੀ ਹੈ ਆਰਐੱਸਐੱਸ

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਵੱਲੋਂ ਭਾਸ਼ਣਾਂ ਦੀ ਤਿੰਨ ਦਿਨਾ ਲੜੀ ਲਈ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦ ਸਕਦੀ ਹੈ। ਹੋਰ ਤਾਂ ਹੋਰ ਖੱਬੇ ਪੱਖੀ ਆਗੂ ਅਤੇ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਵੀ ਭਾਸ਼ਣ ਦੇਣ ਲਈ ਸੱਦਿਆ ਜਾ ਸਕਦਾ ਹੈ। ਇਹ ਜਾਣਕਾਰੀ ਅੱਜ ਇੱਥੇ ਆਰਐੱਸਐੱਸ ਦੇ ਸੁਤਰਾਂ ਨੇ ਦਿੱਤੀ।


ਇੱਥੇ ਵਰਨਣਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਆਰਐੱਸਐੱਸ ਨੂੰ ਮੂਲਵਾਦੀ ਜੱਥੇਬੰਦੀ ਮੁਸਲਿਮ ਬ੍ਰਦਰਹੁੱਡ ਨਾਲ ਮਿਲਾਇਆ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਆਰਐੱਸਐੱਸ ਹੁਣ ਭਾਰਤ ਦੀ ਪ੍ਰਕਿਰਿਤੀ ਨੂੰ ਬਦਲਣਾ ਚਾਹੁੰਦੀ ਹੈ ਅਤੇ ਨਾਲ ਹੀ ਦੇਸ਼ ਦੇ ਪ੍ਰਮੁੱਖ ਸੰਸਥਾਨਾਂ `ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ।


ਆਰਐੱਸਐੱਸ ਪ੍ਰਚਾਰ ਪ੍ਰਮੁੱਖ ਅਰੁਣ ਕੁਮਾਰ ਨੇ ਦੱਸਿਆ ਕਿ ਭਾਸ਼ਣ ਆਉਂਦੇ ਸਤੰਬਰ ਮਹੀਨੇ ਕਰਵਾਏ ਜਾਣੇ ਹਨ। ਭਾਸ਼ਣਾਂ ਦੀ ਇਹ ਲੜੀ ਆਰਐੱਸਐੱਸ ਦੇ ਮੌਜੂਦਾ ਮੁਖੀ ਮੋਹਨ ਭਾਗਵਤ ਵੱਲੋਂ ਅਰੰਭ ਕੀਤੀ ਗਈ ਸੀ। ਇਸ ਵਾਰ ਦੇ ਭਾਸ਼ਣਾਂ ਦਾ ਵਿਸ਼ਾ ਹੋਵੇਗਾ ‘ਭਾਰਤ ਦਾ ਭਵਿੱਖ: ਆਰਐੱਸਐੱਸ ਦੇ ਪਰਿਪੇਖ ਤੋਂ`।


ਇਹ ਸਮਾਰੋਹ ਆਉਂਦੀ 17 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਵਿਗਿਆਨ ਭਵਨ ਵਿਖੇ ਕਰਵਾਇਆ ਜਾਵੇਗਾ। ਸ੍ਰੀ ਅਰੁਣ ਕੁਮਾਰ ਨੇ ਦਾਅਵਾ ਕੀਤਾ ਕਿ ਹੁਣ ਦੇਸ਼ ਦੇ ਕੋਣੇ-ਕੋਣੇ ਤੋਂ ਲੋਕ ਆਰਐੱਸਐੱਸ ਬਾਰੇ ਜਾਣਨਾ ਤੇ ਇਸ ਸੰਗਠਨ ਨਾਲ ਜੁੜਨਾ ਚਾਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS may call Rahul Gandhi and Yechuri for lectures