ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਨਹੀਂ ਕਰਦੀ ਸੱਤਾ 'ਚ ਦਖ਼ਲ, ਨਾਗਪੁਰ ਤੋਂ ਨਹੀਂ ਜਾਂਦਾ ਫ਼ੋਨ- ਭਾਗਵਤ

ਮੋਹਨ ਭਾਗਵਤ

ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਸੰਵਿਧਾਨ ਦੀ ਪਾਲਣਾ ਕਰਨਾ ਸਭ ਦਾ ਫਰਜ ਹੈ।  'ਭਾਰਤ ਦੇ ਭਵਿੱਖ'  ਸਮਾਗਮ ਦੇ ਦੂਜੇ ਦਿਨ ਦੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਸੰਵਿਧਾਨ ਨੂੰ ਸਵੀਕਾਰ ਕੀਤਾ ਹੈ। ਸੰਵਿਧਾਨ ਨੂੰ ਮਾਨਤਾ ਨਾ ਦੇਣ ਦਾ ਕੋਈ ਸਵਾਲ ਨਹੀਂ ਹੈ। ਅਸੀਂ ਸਾਰੇ ਸੰਵਿਧਾਨ ਨਾਲ ਜੁੜੇ ਹਾਂ। ਸੰਵਿਧਾਨ ਦੀ ਪਾਲਣਾ ਕਰਦੇ ਹੈ। ਅਸੀਂ ਸੰਵਿਧਾਨ ਅਤੇ ਕਾਨੂੰਨ ਦੇ ਵਿਰੁੱਧ ਕੁਝ ਨਹੀਂ ਕੀਤਾ ਹੈ,  ਇਹ ਗੱਲ ਪੱਕੀ ਹੈ। ਸਾਡੇ ਸੰਵਿਧਾਨ ਨੂੰ ਦੇਸ਼ ਦੇ ਲੋਕਾਂ ਦੀ ਸਹਿਮਤੀ ਨਾਲ ਤਿਆਰ ਕੀਤਾ ਗਿਆ ਸੀ। ਆਰਐਸਐਸ ਮੁਖੀ ਨੇ ਕਿਹਾ ਕਿ ਲੋਕ ਸਰਕਾਰ ਦੇ ਕੰਮਕਾਜ ਬਾਰੇ ਪੁੱਛਣਾ ਚਾਹੁੰਦੇ ਹਨ, ਨਾਗਪੁਰ ਤੋਂ ਫੋਨ ਜਾਂਦਾ ਹੋਵੇਗਾ ਇਹ ਬਿਲਕੁਲ ਗ਼ਲਤ ਗੱਲ ਹੈ।

 

ਸੰਘ ਮੁਖੀ ਨੇ ਅੰਗਰੇਜ਼ੀ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਸੰਵਿਧਾਨ ਸਭਾ ਦੇ ਭਾਸ਼ਣ ਵਿਚ ਕਿਹਾ ਸੀ ਕਿ ਸਾਡੀ ਆਪਸੀ ਲੜਾਈ ਦੇ ਕਾਰਨ ਹੀ ਵਿਦੇਸ਼ੀ ਜਿੱਤੇ ਤੇ ਸਾਨੂੰ ਗ਼ੁਲਾਮ ਬਣਾਇਆ।ਜੇ ਅਸੀਂ ਸਾਰੇ ਇੱਕ ਨਾ ਹੋਏ ਤਾਂ ਫਿਰ ਸਾਨੂੰ ਬੁਰੇ ਦਿਨ ਮੁੜ ਦੇਖਣੇ ਹੋਣਗੇ।

 

ਨਾਗਪੁਰ ਤੋਂ ਕੋਈ ਫ਼ੋਨ ਨਹੀਂ.....


ਸੰਘ ਮੁਖੀ ਨੇ ਕਿਹਾ ਕਿ ਲੋਕ ਸਰਕਾਰ ਦੇ ਕੰਮਕਾਜ ਬਾਰੇ ਚਿੰਤਤ ਹਨ, ਨਾਗਪੁਰ ਤੋਂ ਫ਼ੋਨ ਜਾਂਦਾ ਹੋਵੇਗਾ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਰਾਜਨੀਤੀ ਨੂੰ ਚਲਾਉਣ ਵਾਲੇ ਤਜਰਬੇਕਾਰ ਵਿਅਕਤੀ ਹਨ।ਉਹਨਾਂ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ ਸਾਡਾ ਉਨ੍ਹਾਂ ਦੀ ਰਾਜਨੀਤੀ 'ਤੇ ਕੋਈ ਪ੍ਰਭਾਵ ਨਹੀਂ ਹੈ। ਜੇਕਰ ਉਹ ਸਲਾਹ ਮੰਗਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ। ਕੰਮ ਉਹਨਾਂ ਨੇ ਸੁਤੰਤਰ ਰੂਪ ਵਿੱਚ ਕੀਤਾ ਹੈ।  ਅਸੀਂ ਸੱਤਾ ਵਿਚ ਦਖ਼ਲ ਨਹੀਂ ਦਿੰਦੇ।

 

ਮੁਸਲਮਾਨਾਂ ਵੀ 'ਹਿੰਦੂ ਰਾਸ਼ਟਰ' ਦਾ ਹਿੱਸਾ


ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਇਸਦਾ ਕੋਈ ਮੁਸਲਮਾਨ ਹਿੱਸਾ ਨਹੀਂ ਹੈ। ਇਹ ਨਹੀਂ ਹੋ ਸਕਦਾ। ਜਿਸ ਦਿਨ ਅਸੀਂ ਅਜਿਹਾ ਕਹਿ ਦੇਵਾਂਗੇ, ਹਿੰਦੂਤਵ ਉਸ ਦਿਨ ਜੀਣ ਦੇ ਯੋਗ ਨਹੀਂ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS never asks its volunteers to work for a particular party - Mohan Bhagwat