ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਿ ਜੇ ਕੇਂਦਰ ਸਰਕਾਰ ਜੋਧਪੁਰ ਜੇਲ੍ਹ ਦੇ ਨਜ਼ਰਬੰਦ ਸਿੱਖਾਂ ਨੂੰ ਆਪਣੇ ਹਿੱਸੇ ਦਾ ਪੈਸਾ ਦੇਣ ਲਈ ਅੱਗੇ ਨਹੀਂ ਆਉਣਾ ਚਾਹੁੰਦੀ ਤਾਂ ਪੰਜਾਬ ਸਰਕਾਰ ਮੁਆਵਜ਼ੇ ਦੀ ਪੂਰੀ ਰਾਸ਼ੀ ਦੇਣ ਲਈ ਤਿਆਰ ਹੈ ਤੋਂ ਬਾਅਦ RSS ਦਾ ਸਿੱਖ ਵਿੰਗ ਰਾਸ਼ਟਰੀ ਸਿੱਖ ਸੰਗਤ ਵੀ ਹਰਕਤ 'ਚ ਆ ਗਿਆ. ਸਿੱਖ ਵਿੰਗ ਦੇ ਆਗੂਆਂ ਨੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਮੁਆਵਜ਼ੇ ਨੂੰ ਜਾਰੀ ਕਰਨ ਦੀ ਮੰਗ ਕੀਤੀ ਹੈ.
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ , ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਜੀ.ਐੱਸ. ਗਿੱਲ, ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਅਤੇ ਭਾਜਪਾ ਨੇਤਾ ਹੰਸ ਰਾਜ ਹੰਸ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜੋਧਪੁਰ ਸਿੱਖ ਕੈਦੀਆਂ ਨੂੰ ਮੁਆਵਜ਼ੇ ਖਿਲਾਫ ਕੇਂਦਰ ਦੀ ਅਪੀਲ ਨੂੰ ਵਾਪਸ ਲੈਣ 'ਤੇ.ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ.
ਮਨਜੀਤ ਸਿੰਘ ਭੋਮਾ ਜੋ ਜੋਧਪੁਰ 'ਚ ਨਜ਼ਰਬੰਦ 365 ਸਿੱਖ ਕੈਦੀਆਂ 'ਚੋਂ ਇੱਕ ਸਨ ਨੇ ਵੀ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ. ਆਰਐੱਸਐੱਸ ਦੇ ਆਗੂ ਅਵਿਨਾਸ਼ ਜੈਸਵਾਲ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਆਰ.ਪੀ. ਸਿੰਘ ਵੀ ਉਨ੍ਹਾਂ ਦੇ ਨਾਲ ਗਏ.
ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ ਨੇ ਉਨ੍ਹਾਂ ਦੀ ਮੰਗ ਨੂੰ "ਹਾਂ ਪੱਖੀ ਹੁੰਗਾਰਾ" ਦਿੱਤਾ ਹੈ.
1984 'ਚ ਆਪ੍ਰੇਸ਼ਨ ਬਲੂਸਟਾਰ ਦੌਰਾਨ ਹਰਿਮੰਦਰ ਸਾਹਿਬ ਕੰਪਲੈਕਸ ਤੋਂ 365 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 'ਤੇ ਰਾਜਸਥਾਨ ਦੀ ਜੋਧਪੁਰ ਜੇਲ੍ਹ' 'ਚ ਰੱਖਿਆ ਗਿਆ ਸੀ. ਬਾਅਦ 'ਚ ਮਾਰਚ 1989 ਅਤੇ ਜੁਲਾਈ 1991 'ਚ ਤਿੰਨ ਹਿੱਸਿਆਂ 'ਚ ਕੈਦੀ ਰਿਹਾ ਕੀਤੇ ਗਏ. ਇਨ੍ਹਾਂ ਵਿਚੋਂ 224 ਸਿੱਖਾਂ ਨੇ ਗਲਤ ਹਿਰਾਸਤ ਅਤੇ ਤਸੀਹਿਆਂ ਦਾ ਦੋਸ਼ ਲਾਇਆ ਸੀ. ਪਰ ਸੀ.ਬੀ.ਆਈ. ਨੇ ਇਸ ਕੇਸ ਨੂੰ ਚੁਣੌਤੀ ਦਿੱਤੀ ਅਤੇ 2011 ਵਿੱਚ ਹੇਠਲੀ ਅਦਾਲਤ 'ਚ ਇਸ ਨੂੰ ਜਿੱਤ ਲਿਆ. ਉਨ੍ਹਾਂ ਵਿਚੋਂ ਕੁਝ ਦੀ ਮੌਤ ਹੋ ਗਈ ਅਤੇ ਕੁਝ ਹੋਰ ਅੱਗੇ ਨਹੀਂ ਗਏ. ਪਰ 40 ਬੰਦਿਆਂ ਨੇ ਅਮ੍ਰਿਤਸਰ ਦੇ ਸੈਸ਼ਨ ਅਦਾਲਤ 'ਚ ਫੈਸਲੇ ਵਿਰੁੱਧ ਅਪੀਲ ਕੀਤੀ ਅਤੇ ਪਿਛਲੇ ਸਾਲ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ.