ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਵਿਧਾਨ ਨੂੰ ਲਾਂਭੇ ਕਰ ਦੇਸ਼ ਨੂੰ ਨਾਗਪੁਰ ਤੋਂ ਚਲਾਉਣਾ ਚਾਹੁੰਦਾ ਹੈ RSS: ਰਾਹੁਲ ਗਾਂਧੀ

ਸੰਵਿਧਾਨ ਨੂੰ ਲਾਂਭੇ ਕਰ ਦੇਸ਼ ਨੂੰ ਨਾਗਪੁਰ ਤੋਂ ਚਲਾਉਣਾ ਚਾਹੁੰਦਾ ਹੈ RSS: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਘੱਟ–ਗਿਣਤੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਆਰਐੱਸਐੱਸ (RSS – Rashtriya Swayam Sewak Sangh) ਦੇਸ਼ ਨੂੰ ਨਾਗਪੁਰ ਤੋਂ ਚਲਾਉਣਾ ਚਾਹੁੰਦਾ ਹੈ। ਆਰਐੱਸਐੱਸ ਦੀ ਇੱਛਾ ਇਹੋ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਲਾਂਭੇ ਕਰ ਦਿੱਤਾ ਜਾਵੇ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸਿਰਫ਼ ਜੋੜਨ ਦੀ ਗੱਲ ਕਰ ਸਕਦਾ ਹੈ, ਤੋੜਨ ਦੀ ਨਹੀਂ। ਤੋੜਨ ਦੀ ਗੱਲ ਕੀਤੀ, ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਲ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਤੇ ਆਰਐੱਸਐੱਸ ਨੂੰ ਕਾਂਗਰਸ ਹਰਾਉਣ ਜਾ ਰਹੀ ਹੈ।

 

 

ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਦੇਸ਼ ਦੇ ਸੰਸਥਾਨ ਕਿਸੇ ਵੀ ਪਾਰਟੀ ਨਾਲ ਸਬੰਧਤ ਨਹੀਂ ਹੁੰਦੇ, ਉਨ੍ਹਾਂ ਦਾ ਸਬੰਧ ਦੇਸ਼ ਨਾਲ ਹੁੰਦਾ ਤੇ ਉਨ੍ਹਾਂ ਦੀ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਹੈ। ਫਿਰ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਜਾਂ ਹੋਰ ਕੋਈ ਪਾਰਟੀ। ਭਾਜਪਾ ਸੋਚਦੀ ਹੈ ਕਿ ਉਹ ਦੇਸ਼ ਤੋਂ ਉੱਪਰ ਹੈ ਪਰ ਤਿੰਨ ਮਹੀਨਿਆਂ ਵਿੱਚ ਹੀ ਉਸ ਦੇ ਆਗੂਆਂ ਨੂੰ ਪਤਾ ਚੱਲ ਜਾਵੇਗਾ ਕਿ ਦੇਸ਼ ਉਨ੍ਹਾਂ ਤੋਂ ਉੱਪਰ ਹੈ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਪੰਜ ਸਾਲ ਤੱਕ ਉਨ੍ਹਾਂ ਨਾਲ ਲੜਨ ਤੋਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਮੋਦੀ ਦਾ ਪਤਾ ਚੱਲ ਗਿਆ ਹੈ। ਜਦੋਂ ਕੋਈ ਉਨ੍ਹਾਂ ਸਾਹਮਣੇ ਖੜ੍ਹਾ ਹੁੰਦਾ ਹੈ, ਤਾਂ ਉਹ ਉੱਥੋਂ ਪੱਤਰਾ ਵਾਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੰਚ ਉੱਤੇ ਮੇਰੇ ਨਾਲ 10 ਮਿੰਟਾਂ ਲਈ ਖੜ੍ਹਾ ਕਰ ਦੇਵੋ ਤੇ ਰਾਸ਼ਟਰੀ ਸੁਰੱਖਿਆ ਦੇ ਵਿਸ਼ੇ ਉੱਤੇ ਬਹਿਸ ਕਰਵਾਓ, ਉਹ ਉੱਥੋਂ ਭੱਜ ਜਾਣਗੇ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਸੰਸਥਾਨਾਂ ਵਿੱਚ ਨਿਯੁਕਤ ਕੀਤੇ ਗਏ RSS ਦੇ ਲੋਕਾਂ ਨੂੰ ਹਟਾਵਾਂਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਦੋਸ਼ ਵੀ ਲਾਇਆ ਕਿ ਚੀਨ ਨੇ ਆਪਣੀ ਫ਼ੌਜ ਡੋਕਲਾਮ ਭੇਜ ਦਿੱਤੀ ਪਰ ਪ੍ਰਧਾਨ ਮੰਤਰੀ ਮੋਦੀ ਚੀਨ ਸਾਹਵੇਂ ਬੰਨ੍ਹੀ ਖੜ੍ਹੇ  ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RSS want to steer country from Nagpur Rahul Gandhi