ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੇ ਬਿਆਨ ‘ਰੇਪ ਇਨ ਇੰਡੀਆ’ ’ਤੇ ਲੋਕ ਸਭਾ ’ਚ ਹੰਗਾਮਾ

ਰਾਹੁਲ ਗਾਂਧੀ ਦੇ ਬਿਆਨ ‘ਰੇਪ ਇਨ ਇੰਡੀਆ’ ’ਤੇ ਲੋਕ ਸਭਾ ’ਚ ਹੰਗਾਮਾ

ਲੋਕ ਸਭਾ ਦਾ ਸਰਦ–ਰੁੱਤ ਸੈਸ਼ਨ ਅੱਜ ਅਨਿਸ਼ਚਤ ਸਮੇਂ ਲਈ ਖ਼ਤਮ ਹੋ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਬਲਾਤਕਾਰ ਉੱਤੇ ਕਥਿਤ ਟਿੱਪਣੀ (‘ਮੇਕ ਇਨ ਇੰਡੀਆ’ ਦੀ ਥਾਂ ‘ਰੇਪ ਇਨ ਇੰਡੀਆ’) ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਕੇ ਜਦੋਂ ਮੁੜ ਸ਼ੁਰੂ ਕੀਤੀ ਗਈ, ਤਾਂ ਭਾਜਪਾ ਮਹਿਲਾ ਸੰਸਦ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਭਾਜਪਾ MPs ਦੀ ਮੰਗ ਹੈ ਕਿ ਰਾਹੁਲ ਗਾਂਧੀ ਦੇਸ਼ ਤੋਂ ਮਾਫ਼ੀ ਮੰਗਣ।

 

 

ਸੰਸਦ ਦੇ ਸਰਦ–ਰੁੱਤ ਸੈਸ਼ਨ ਦੇ ਅੱਜ ਆਖ਼ਰੀ ਦਿਨ ਪ੍ਰਸ਼ਨ–ਕਾਲ ਸ਼ੁਰੂ ਹੋਣ ਦੇ ਨਾਲ ਹੀ ਭਾਜਪਾ ਦੀਆਂ ਕਈ ਮਹਿਲਾ ਮੈਂਬਰ ਆਪਣੀਆਂ ਥਾਵਾਂ ’ਤੇ ਖਲੋ ਗਈਆਂ ਤੇ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕਰਨ ਲੱਗੀਆਂ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਅਜਿਹਾ ਬਿਆਨ ਦਿੱਤਾ ਹੈ। ਇਹ ਭਾਰਤ ਦੀਆਂ ਔਰਤਾਂ ਤੇ ਦੇਸ਼ ਦਾ ਅਪਮਾਨ ਹੈ। ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

 

 

ਭਾਜਪਾ ਦੇ ਕਈ ਹੋਰ ਮੰਤਰੀਆਂ ਤੇ ਮੈਂਬਰਾਂ ਨੇ ਵੀ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕੀਤੀ। ਕਾਂਗਰਸ ਮੈਂਬਰ ਵੀ ਨਾਅਰੇਬਾਜ਼ੀ ਕਰ ਰਹੇ ਸਨ ਤੇ ਪਾਰਟੀ ਆਗੂ ਅਧੀਰ ਰੰਜਨ ਚੌਧਰੀ ਇਹ ਸ਼ਿਕਾਇਤ ਕਰਦੇ ਵਿਖਾਈ ਦਿੱਤੇ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ।

 

 

ਦੋਵੇਂ ਧਿਰਾਂ ਦੀ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਮੈਂਬਰਾਂ ਨੂੰ ਸੀਟਾਂ ਉੱਤੇ ਜਾਣ ਤੇ ਪ੍ਰਸ਼ਨ–ਕਾਲ ਚੱਲਣ ਦੇਣ ਦੀ ਅਪੀਲ ਕੀਤੀ।

 

 

ਜਦੋਂ ਹੰਗਾਮਾ ਰੁਕਦਾ ਨਾ ਦਿਸਿਆ, ਤਾਂ ਲਗਭਗ 11:30 ਵਜੇ ਉਨ੍ਹਾਂ ਸਦਨ ਦਾ ਸੈਸ਼ਨ ਦੁਪਹਿਰ 12 ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਭਾਜਪਾ ਸੰਸਦ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ruckus in Lok Sabha over Rahul Gandhi s Rape in India comment