ਸੰਸਦ ’ਚ ਬਜਟ ਸੈਸ਼ਨ ਦੇ ਦੂਜੇ ਗੇੜ ਦਾ ਅੱਜ ਵੀਰਵਾਰ ਨੂੰ ਚੌਥਾ ਦਿਨ ਹੈ। ਦਿੱਲੀ ਹਿੰਸਾ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ’ਚ ਪਿਛਲੇ ਦਿਨਾਂ ਦੌਰਾਨ ਕਾਫ਼ੀ ਹੰਗਾਮਾ ਹੋ ਚੁੱਕਾ ਹੈ। ਵਿਰੋਧੀ ਧਿਰ ਨੇ ਬਹੁਤ ਜ਼ਿਆਦਾ ਹੰਗਾਮਾ ਕੀਤਾ ਹੈ।
ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਦੌਰਾਨ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ’ਚ ਨਿਯਮ 267 ਅਧੀਨ ਨੋਟਿਸ ਦਿੱਤਾ ਹੈ।
ਕਾਂਗਰਸ ਦੇ ਗ਼ੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੇ ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਤੇ ਜਾਵੇਦ ਅਲੀ ਖ਼ਾਨ ਨੇ ਵੀ ਨਿਯਮ 267 ਅਧੀਨ ਹੋਰ ਕੰਮਾਂ ਨੂੰ ਮੁਲਤਵੀ ਕਰ ਕੇ ਦਿੱਲੀ ਹਿੰਸਾ ਨੂੰ ਲੈ ਕੇ ਨੋਟਿਸ ਦਿੱਤਾ ਹੈ।
ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ ਤੇ ਜਾਵੇਦ ਅਲੀ ਖ਼ਾਨ ਨੇ ਦਿੱਲੀ ’ਚ ਹਿੰਸਾ ਦੇ ਮੁੱਦੇ ਉੱਤੇ ਰਾਜ ਸਭਾ ’ਚ ਕੰਮ–ਰੋਕੂ ਮਤੇ ਦਾ ਨੋਟਿਸ ਦਿੱਤਾ ਹੈ।
ਸੀਪੀਆਈ ਦੇ ਸੰਸਦ ਮੈਂਬਰ ਬਿਨੌਏ ਵਿਸ਼ਵ ਤੇ ਡੀਐੱਮਕੇ ਦੇ ਸੰਸਦ ਮੈਂਬਰ ਟੀ. ਸ਼ਿਵਾ ਨੇ ਦਿੱਲੀ ਹਿੰਸਾ ਦੇ ਮੁੱਦੇ ’ਤੇ ਨਿਯਮ 267 ਅਧੀਨ ਰਾਜ ਸਭਾ ’ਚ ਸਸਪੈਂਸ਼ਨ ਆੱਫ਼ ਬਿਜ਼ਨੇਸ ਦਾ ਨੋਟਿਸ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਲੀ ਹਿੰਸਾ ਉੱਤੇ ਚਰਚਾ ਅਧੀਨ ਨਿਯਮ 267 ਤਹਿਤ ਰਾਜ ਸਭਾ ’ਚ ਕੰਮ–ਰੋਕੂ ਮਤੇ ਦਾ ਨੋਟਿਸ ਦਿੱਤਾ ਹੈ।