ਕਾਂਗਰਸ ਦੇ ਕਈ ਐੱਮਪੀਜ਼ ਨੇ ਅੱਜ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ’ਚ ਕਸ਼ਮੀਰ ਮੁੱਦੇ ’ਤੇ ਕੰਮ–ਰੋਕੂ ਮਤਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇੰਝ ਸੰਸਦ ਦੇ ਇਸ ਉੱਪਰਲੇ ਸਦਨ ਭਾਵ ਰਾਜ ਸਭਾ ’ਚ ਅੱਜ ਕਸ਼ਮੀਰ ਮਾਮਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਣਾ ਤੈਅ ਹੈ।
ਏਐੱਨਆਈ ਦੀ ਰਿਪੋਰਟ ਮੁਤਾਬਕ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਗ਼ੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਅੰਬਿਕਾ ਸੋਨੀ ਤੇ ਭੂਬਨੇਸ਼ਵਰ ਕਲਿਤਾ ਨੇ ਰਾਜ ਸਭਾ ’ਚ ਕੰਮ–ਰੋਕੂ ਮਤਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ।
ਉੱਧਰ ਲੋਕ ਸਭਾ ’ਚ ਕਾਂਗਰਸ ਦੇ ਮੈਂਬਰ ਅਧੀਰ ਰੰਜਨ ਚੌਧਰੀ, ਕੇ. ਸੁਰੇਸ਼ ਅਤੇ ਮਨੀਸ਼ ਤਿਵਾੜੀ ਕਸ਼ਮੀਰ ਮੁੱਦੇ ’ਤੇ ਕੰਮ–ਰੋਕੂ ਮਤਾ ਪੇਸ਼ ਕਰਨਗੇ।
ਇੰਝ ਹੁਣ ਦਿੱਲੀ ’ਚ ਕਸ਼ਮੀਰ ਮਾਮਲੇ ਨੂੰ ਲੈ ਕੇ ਸਿਆਸਤ ਭਖ ਚੱਲੀ ਹੈ। ਕਸ਼ਮੀਰ ਵਾਦੀ ਵਿੱਚ ਇਸ ਵੇਲੇ ਵੱਡੀ ਅਨਿਸ਼ਚਤਤਾ ਵਾਲਾ ਮਾਹੌਲ ਚੱਲ ਰਿਹਾ ਹੈ। ਧਾਰਾ 144 ਲਾਗੂ ਹੋਣ ਕਾਰਨ ਅੱਜ ਵਾਦੀ ਦੀਆਂ ਸਾਰੀਆਂ ਸੜਕਾਂ ਸੁੰਨੀਆਂ ਹਨ। ਹਾਲਾਤ ਬਿਲਕੁਲ ਕਰਫ਼ਿਊ ਵਾਲੇ ਹੋ ਚੁੱਕੇ ਹਨ।
ਅਜਿਹੇ ਹਾਲਾਤ ਵਿੱਚ ਦਿੱਲੀ ਦੀ ਸਿਆਸਤ ਦਾ ਭਖਣਾ ਸੁਭਾਵਕ ਵੀ ਹੈ।