ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸਾਲ ਬਾਅਦ ਫਿਰ ਫੈਲੀ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ

ਭਾਰਤ ਦੇ ਮੋਸਟ ਵਾਂਟੇਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਮੌਤ ਦੀ ਖ਼ਬਰ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦਾਊਦ ਅਤੇ ਉਸ ਦੀ ਪਤਨੀ ਮਹਿਜ਼ਬੀਨ ਉਰਫ਼ ਜੁਬੀਨਾ ਜ਼ਰੀਨ ਨੂੰ ਕਰਾਚੀ ਦੇ ਮਿਲਟਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉੱਥੇ ਉਸ ਦੀ ਮੌਤ ਹੋ ਗਈ। ਇਸ ਅਖੌਤੀ ਰਿਪੋਰਟ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਉਂਜ ਦਾਊਦ ਦੇ ਛੋਟੇ ਭਰਾ ਅਨੀਸ ਨੇ ਸ਼ੁੱਕਰਵਾਰ ਨੂੰ ਦਾਊਦ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਸੀ।
 

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦਾਊਦ ਇਬਰਾਹਿਮ ਦੀ ਮੌਤ ਦੀ ਅਫ਼ਵਾਹ ਫੈਲੀ ਹੈ। ਤਿੰਨ ਸਾਲ ਪਹਿਲਾਂ 2017 'ਚ ਅਪ੍ਰੈਲ ਵਿੱਚ ਦਾਊਦ ਦੀ ਮੌਤ ਬਾਰੇ ਇੱਕ ਅਜਿਹੀ ਅਫ਼ਵਾਹ ਫੈਲੀ ਸੀ। ਇਹ ਖ਼ਬਰ ਫੈਲ ਗਈ ਸੀ ਕਿ ਦਿਲ ਦਾ ਦੌਰਾ ਪੈਣ ਕਾਰਨ ਦਾਊਦ ਦੀ ਮੌਤ ਹੋ ਗਈ ਹੈ। ਹਾਲਾਂਕਿ ਮੁੰਬਈ ਪੁਲਿਸ ਅਤੇ ਬਾਅਦ 'ਚ ਦਾਊਦ ਦੇ ਭਰਾ ਛੋਟਾ ਸ਼ਕੀਲ ਨੇ ਇਨ੍ਹਾਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ ਸੀ।
 

ਜਦੋਂ ਦਾਊਦ ਨੂੰ ਦਿਲ ਦਾ ਦੌਰਾ ਪੈਣ ਅਤੇ ਮੌਤ ਦੀ ਖ਼ਬਰਾਂ ਆ ਰਹੀਆਂ ਸਨ, ਠੀਕ ਉਸੇ ਦੌਰਾਨ 19 ਅਪ੍ਰੈਲ 2017 ਨੂੰ ਜਾਵੇਦ ਮਿਆਂਦਾਦ ਦੇ ਘਰ ਇੱਕ ਪਾਰਟੀ 'ਚ ਵੇਖਿਆ ਗਿਆ ਸੀ। ਮਿਆਂਦਾਦ ਦੇ ਬੇਟੇ ਜੁਨੈਦ ਅਤੇ ਦਾਊਦ ਦੀ ਧੀ ਮਹਰੁਖ ਦਾ ਵਿਆਹ 2005 ਵਿੱਚ ਹੋਇਆ ਸੀ। ਹਾਲਾਂਕਿ ਅੰਡਰਵਰਲਡ ਦੇ ਜਾਣਕਾਰਾਂ ਅਤੇ ਕਈ ਸੀਨੀਅਰ ਪੱਤਰਕਾਰ, ਜੋ ਦਾਊਦ ਨਾਲ ਮੁਲਾਕਾਤ ਕਰ ਚੁੱਕੇ ਹਨ, ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਬਹੁਤ ਸਾਰੀਆਂ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ ਹੈ। ਦਾਊਦ ਨੂੰ ਵੀ ਗੈਂਗਰੇਨ ਜਿਹੀ ਖ਼ਤਰਨਾਕ ਬਿਮਾਰੀ ਨੇ ਜਕੜਿਆ ਹੋਇਆ ਹੈ।
 

ਦੱਸਣਯੋਗ ਹੈ ਕਿ ਦਾਊਦ ਇਬਰਾਹਿਮ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਆਪਣੇ ਪਰਿਵਾਰ ਨਾਲ ਲੁਕ ਕੇ ਰਹਿ ਰਿਹਾ ਹੈ। ਭਾਰਤ ਨੇ ਪੁਖਤਾ ਸਬੂਤ ਵੀ ਦਿੱਤੇ ਹਨ ਕਿ ਦਾਊਦ ਇਬਰਾਹਿਮ ਪਾਕਿਸਤਾਨ 'ਚ ਹੈ। ਇਸ ਦੇ ਬਾਵਜੂਦ ਪਾਕਿਸਤਾਨ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ। ਦਾਊਦ 1993 'ਚ ਮੁੰਬਈ ਵਿੱਚ ਹੋਏ ਸੀਰੀਅਲ ਬਲਾਸਟ ਮਾਮਲੇ 'ਚ ਦੋਸ਼ੀ ਹੈ। ਧਮਾਕੇ ਦੇ ਬਾਅਦ ਉਹ ਭਾਰਤ ਤੋਂ ਫ਼ਰਾਰ ਹੋ ਗਿਆ ਸੀ। ਇਸ ਬਲਾਸਟ 'ਚ 257 ਲੋਕਾਂ ਦੀ ਮੌਤ ਹੋਈ ਸੀ ਅਤੇ 700 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rumors about Dawood Ibrahim death again after three years