ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WADA ਨੇ ਰੂਸ 'ਤੇ ਲਾਈ ਚਾਰ ਸਾਲ ਦੀ ਪਾਬੰਦੀ, ਟੋਕੀਓ ਉਲੰਪਿਕ ਤੋਂ ਵੀ ਬਾਹਰ

ਆਉਣ ਵਾਲੇ ਚਾਰ ਸਾਲਾਂ ਤੱਕ ਰੂਸ ਕਿਸੇ ਵੀ ਕੌਮਾਂਤਰੀ ਖੇਡ ਦਾ ਹਿੱਸਾ ਨਹੀਂ ਹੋਵੇਗਾ। ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਸੋਮਵਾਰ ਨੂੰ ਇਸ ‘ਤੇ ਸਰਬਸੰਮਤੀ ਨਾਲ ਫ਼ੈਸਲਾ ਲੈ ਲਿਆ ਹੈ। ਰੂਸ 2020 ਦੇ ਉਲੰਪਿਕ, ਵਿੰਟਰ ਗੇਮਜ਼ ਅਤੇ ਵਰਲਡ ਕੱਪ 2022 ਵਿੱਚ ਹੁਣ ਹਿੱਸਾ ਨਹੀਂ ਲਵੇਗਾ। ਡੋਪਿੰਗ ਕਾਰਨ ਰੂਸ ਵਿਰੁੱਧ ਇਹ ਸਖ਼ਤ ਫ਼ੈਸਲਾ ਲਿਆ ਗਿਆ ਹੈ।
 

ਅਗਲੇ ਸਾਲ ਟੋਕਿਓ ਵਿੱਚ ਉਲੰਪਿਕ ਖੇਡਾਂ ਹੋਣਗੀਆਂ ਅਤੇ ਰੂਸ ਹੁਣ ਇਸ ਦਾ ਹਿੱਸਾ ਨਹੀਂ ਬਣੇਗਾ। ਵਾਡਾ ਦੇ ਬੋਰਡ ਨੇ ਸੋਮਵਾਰ ਨੂੰ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਰੂਸ ਵੱਲੋਂ ਡੋਪਿੰਗ 'ਤੇ ਗ਼ਲਤ ਅੰਕੜੇ ਮਿਲਣ ਤੋਂ ਬਾਅਦ ਵਾਡਾ ਨੇ ਪਹਿਲਾਂ ਹੀ ਚਾਰ ਸਾਲਾਂ ਦੀ ਪਾਬੰਦੀ ਦੀ ਸਿਫ਼ਾਰਸ਼ ਕੀਤੀ ਸੀ।
 

ਕੀ ਪੂਰਾ ਮਾਮਲਾ

ਰੂਸ ਦੇ ਖਿਡਾਰੀਆਂ ਦੀ ਗ਼ਲਤ ਡੋਪਿੰਗ ਰਿਪੋਰਟ ਵਾਡਾ ਨੂੰ ਭੇਜੀ ਗਈ ਸੀ ਅਤੇ ਇਸ ਵਿੱਚ ਰੂਸ ਦੀ ਸਰਕਾਰੀ ਖੇਡ ਸਮਿਤੀਆਂ ਦੀ ਸਹਿਮਤੀ ਸੀ। ਇਸ ਤੋਂ ਬਾਅਦ ਦੁਨੀਆਂ ਦੇ ਖੇਡ ਜਗਤ ਵਿੱਚ ਵਿਵਾਦ ਗਰਮਾ ਗਿਆ ਸੀ। ਇਸ ਰਿਪੋਰਟ ਤੋਂ ਬਾਅਦ 2014 ਵਿੱਚ ਰੂਸ ਦੇ ਉੁਲੰਪਿਕ ਪ੍ਰਦਰਸ਼ਨਾਂ ਉੱਤੇ ਵੀ ਸਵਾਲ ਉਠਣ ਲੱਗੇ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia Banned From Global Sports for 4 Years Over Doping will not participate in Tokyo olympics 2020