ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ’ਤੇ ਰੂਸ ਨੇ ਕੀਤਾ ਭਾਰਤ ਦਾ ਖੁੱਲ੍ਹ ਕੇ ਸਮਰਥਨ

ਕਸ਼ਮੀਰ ਮੁੱਦੇ ’ਤੇ ਰੂਸ ਨੇ ਕੀਤਾ ਭਾਰਤ ਦਾ ਖੁੱਲ੍ਹ ਕੇ ਸਮਰਥਨ

ਪਾਕਿਸਤਾਨ ਹਰ ਤਰ੍ਹਾਂ ਜੰਮੂ–ਕਸ਼ਮੀਰ ਮਸਲੇ ਦਾ ਕੌਮਾਂਤਰੀਕਰਨ ਕਰਨਾ ਚਾਹ ਰਿਹਾ ਹੈ ਪਰ ਉਸ ਨੂੰ ਹਰ ਪਾਸੇ ਨਿਰਾਸ਼ਾ ਹੀ ਹੱਥ ਲੱਗੀ ਹੈ। ਭਾਰਤ ਦੇ ਪੁਰਾਣੇ ਦੋਸਤ ਰੂਸ ਨੇ ਕਸ਼ਮੀਰ ਮਾਮਲੇ ਉੱਤੇ ਭਾਰਤ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

 

 

ਭਾਰਤ ਵਿੱਚ ਨਿਯੁਕਤ ਰੂਸ ਦੇ ਰਾਜਦੂਤ ਨਿਕੋਲਾਓ ਕੁਦਾਸ਼ੇਵ ਨੇ ਧਾਰਾ–370 ਹਟਾਏ ਜਾਣ ਉੱਤੇ ਬੋਲਦਿਆਂ ਇਸ ਨੂੰ ਭਾਰਤ ਸਰਕਾਰ ਦਾ ਆਪਣਾ ਪ੍ਰਭੂਸੱਤਾ ਸੰਪੰਨ ਫ਼ੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਇੱਕ ਅੰਦਰੂਨੀ ਮਾਮਲਾ ਹੈ। ਸ੍ਰੀ ਨਿਕੋਲਾਏ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਰੇ ਮੁਲਤਵੀ ਪਏ ਮੁੱਦਿਆਂ ਦਾ ਹੱਲ ਸ਼ਿਮਲਾ ਸਮਝੌਤੇ ਤੇ ਲਾਹੌਰ ਐਲਾਨਨਾਮੇ ਮੁਤਾਬਕ ਹੀ ਕਰਨਾ ਚਾਹੀਦਾ ਹੈ।

 

 

ਭਾਰਤ ਵਿੱਚ ਤਾਇਨਾਤ ਰੂਸੀ ਉੱਪ–ਸਫ਼ੀਰ ਰੋਮਨ ਬਾਬਸ਼ਕਿਨ ਨੇ ਕਿਹਾ ਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੂਸ ਉਦੋਂ ਤੱਕ ਵਿਚੋਲਗੀ ਦੀ ਭੂਮਿਕਾ ਨਹੀਂ ਨਿਭਾ ਸਕਦਾ, ਜਦੋਂ ਤੱਕ ਕਿ ਉਸ ਨੂੰ ਅਜਿਹਾ ਕਰਨ ਲਈ ਕਿਹਾ ਨਾ ਜਾਵੇ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੰਦ ਕਮਰਾ ਮੀਟਿੰਗ ਦੌਰਾਨ ਰੂਸ ਨੇ ਇਹ ਦੁਹਰਾਇਆ ਕਿ ਕਸ਼ਮੀਰ ਭਾਰਤ ਦਾ ਇੱਕ ਅੰਦਰੂਨੀ ਮਾਮਲਾ ਹੈ।

 

 

ਕੂਟਨੀਤਕ ਜਾਣਕਾਰਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਉੱਤੇ ਸੰਯੁਕਤ ਰਾਸ਼ਟਰ ਦੀ ਬੰਦ–ਕਮਰਾ ਮੀਟਿੰਗ ਵਿੱਚ ਰੂਸ ਦੇ ਖੁੱਲ੍ਹੇ ਸਮਰਥਨ ਨੇ ਦੋਵੇਂ ਦੇਸ਼ਾਂ ਦਾ ਭਰੋਸਾ ਵਧਾਇਆ ਹੈ। ਇਸੇ ਸਮਝ ਨੂੰ ਅੱਗੇ ਵਧਾਉਣ ਲਈ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਰੂਸ ਦਾ ਦੌਰਾ ਕੀਤਾ ਤੇ ਹੁਣ ਵਿਦੇਸ਼ ਮੰਤਰੀ ਜੈਸ਼ੰਕਰ ਰੂਸ ਦੇ ਦੌਰੇ ਉੱਤੇ ਹਨ।

 

 

ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਸਤੰਬਰ ਮਹੀਨੇ ਜਦੋਂ ਰੂਸ ਜਾਣਗੇ, ਤਦ ਆਪਸੀ ਰਿਸ਼ਤਿਆਂ ਦਾ ਇੱਕ ਨਵਾਂ ਸਿਖ਼ਰ ਦਿਸੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russia openly supports India over Kashmir issue