ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਾਲੀ `ਚ ਦੋ ਜਣਿਆਂ ਨੇ ਕੀਤਾ ਰੂਸੀ ਔਰਤ ਨਾਲ ਮੂੰਹ ਕਾਲ਼ਾ

ਮਨਾਲੀ `ਚ ਦੋ ਜਣਿਆਂ ਨੇ ਕੀਤਾ ਰੂਸੀ ਔਰਤ ਨਾਲ ਮੂੰਹ ਕਾਲ਼ਾ

ਮਨਾਲੀ `ਚ 30 ਸਾਲਾਂ ਦੀ ਇੱਕ ਰੂਸੀ ਔਰਤ ਨਾਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜਬਰ-ਜਨਾਹ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਅੱਜ ਦੱਸਿਆ ਕਿ ਔਰਤ ਰਾਤ ਦਾ ਖਾਣਾ ਖਾ ਕੇ ਇੱਕ ਸੁੰਨਸਾਨ ਜਿਹੇ ਇਲਾਕੇ `ਚੋਂ ਲੰਘ ਰਹੀ ਸੀ, ਜਦੋਂ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।


ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਇਹ ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਪੀੜਤ ਵਿਦੇਸ਼ੀ ਔਰਤ ਦੀ ਸਿ਼ਕਾਇਤ `ਤੇ ਮਨਾਲੀ ਦੇ ਪੁਲਿਸ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ।


ਪੀੜਤ ਅੋਰਤ ਦਾ ਮੈਡੀਕਲ ਨਿਰੀਖਣ ਕਰਵਾਇਆ ਗਿਆ ਹੈ। ਮੌਕੇ `ਤੇ ਜਾ ਕੇ ਵੀ ਤਹਿਕੀਕਾਤ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਮਨਾਲੀ ਦੇ ਐੱਸਐੱਚਓ ਅਨਿਲ ਕੁਮਾਰ ਕਰ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Russian woman raped in Manali