ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨਾਲ ਭਾਰਤ ਦਾ ਰਿਸ਼ਤਾ ਸਾਡੇ ਲਈ ਚਿੰਤਾ ਦਾ ਵਿਸ਼ਾ : ਭਾਰਤ ਵਿਦੇਸ਼ ਮੰਤਰੀ

ਚੀਨ ਨਾਲ ਭਾਰਤ ਦਾ ਰਿਸ਼ਤਾ ਸਾਡੇ ਲਈ ਚਿੰਤਾ ਦਾ ਵਿਸ਼ਾ : ਭਾਰਤੀ ਵਿਦੇਸ਼ ਮੰਤਰੀ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਿੰਗਾਪੁਰ ਵਿਚ ‘ਸਟਾਰਟ ਅਪ ਐਂਡ ਇਨੋਵੇਸ਼ਨ ਐਗਜ਼ੀਬਿਸ਼ਨ’ ਦੇ ਉਦਘਾਟਨ ਸ਼ੈਸਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਸਿੰਗਾਪੁਰ ਅਤੇ ਭਾਰਤ ਦੇ ਰਿਸ਼ਤੇ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਅਸੀਂ ਉਦੋਂ ਨਾਲ ਆਈ ਸੀ, ਜਦੋਂ ਦੁਨੀਆ ਬਦਲ ਰਹੀ ਸੀ ਅਤੇ ਭਾਰਤ ਵੀ।

 

ਸਿੰਗਾਪੁਰ ਵਿਚ ‘ਸਟਾਰਟ ਅਪ ਐਂਡ ਇਨੋਵੇਸ਼ਨ ਐਗਜ਼ੀਬਿਸ਼ਨ’ ਦੇ ਉਦਘਾਟਨ ਸੈਸ਼ਨ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਜਦੋਂ ਅਸੀਂ (ਭਾਰਤ ਅਤੇ ਸਿੰਗਾਪੁਰ) ਆਪਣੇ ਸਬੰਧਾਂ ਵਿਚ ਸਮਕਾਲੀਨ ਦੌਰ ਵਿਚ ਇਕੱਠੇ ਆਈ ਸੀ, ਇਹ ਉਹ ਸਮਾਂ ਸੀ ਜਦੋਂ ਦੁਨੀਆ ਬਦਲ ਰਹੀ ਸੀ ਅਤੇ ਭਾਰਤ ਬਦਲ ਰਿਹਾ ਸੀ। ਦੋ ਬਦਲਾਵਾਂ ਦਾ ਇਕ ਦੂਜੇ ਨਾਲ ਕੁਝ ਲੈਣਾ–ਦੇਣਾ ਸੀ।

 

 

ਉਨ੍ਹਾਂ ਕਿਹਾ ਕਿ ਭਾਰਤ ਵਿਚ ਉਸ ਸਮੇਂ ਭੁਗਤਾਨ ਦਾ ਸੰਕਟ ਸੀ ਅਤੇ ਆਰਥਿਕ ਸੁਧਾਰਾਂ ਉਤੇ ਕੰਮ ਕਰ ਰਿਹਾ ਸੀ। ਉਸ ਪਰਿਸਥਿਤੀ ਵਿਚ ਭਾਰਤ ਨੇ ਸਿੰਗਾਪੁਰ ਦਾ ਰੁਖ ਕੀਤਾ ਅਤੇ ਸਿੰਗਾਪੁਰ ਨੇ ਪ੍ਰਤੀਕਿਰਿਆ ਦਿੱਤੀ। ਸਿੰਗਾਪੁਰ ਉਦੋਂ ਭਾਰਤ ਦੇ ਵਾਧੇ ਵਿਚ ਇਕ ਮਹੱਤਵਪੂਰਣ ਹਿੱਸੇਦਾਰ ਬਣਿਆ ਹੋਇਆ ਹੈ।

 

ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਸਿੰਗਾਪੁਰ ਵਿਚ ਕਿਹਾ ਕਿ ਸਾਡੇ ਵਿਚ ਬਹੁਤ ਮਜ਼ਬੂਤ ਰੱਖਿਆ ਸਬੰਧ ਹਨ। ਉਨ੍ਹਾਂ ਕਿਹਾ ਕਿ ਸਿੰਗਾਪੁਰ ਰਾਜਨੀਤਿਕ, ਰਣਨੀਤਿਕ ਅਤੇ ਆਰਥਿਕ ਵਪਾਰਿਕ ਖੇਤਰਾਂ ਵਿਚ ਵੀ ਭਾਰਤ ਦੀਆਂ ਨੀਤੀਆਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਜੋ ਅਸੀਂ ਦੁਵੱਲੇ ਰਿਸ਼ਤੇ ਵਜੋਂ ਸ਼ੁਰੂ ਕੀਤਾ ਸੀ, ਉਹ ਅੱਜ ਕਿੰਤੇ ਜ਼ਿਆਦਾ ਹੋ ਚੁੱਕਾ ਹੈ।

 

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਗੇ ਕਿਹਾ ਕਿ ਚੀਨ ਨਾਲ ਭਾਰਤ ਦਾ ਰਿਸ਼ਤਾ, ਭਾਰਤ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਅਸੀਂ ਚੀਨ ਨਾਲ ਵਾਪਰ ਕਾਰਨ ਅਸੀਂ ਇਕ ਵੱਡਾ ਘਾਟਾ ਸਹਿੰਦੇ ਹਾਂ, ਜੋ ਸਾਨੂੰ ਲੱਗਦਾ ਹੈ ਕਿ ਨਿਰਪੱਖ ਅਤੇ ਨਿਰਵਿਘਨ ਬਾਜ਼ਾਰ ਦਾ ਨਤੀਜਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:S Jaishankar External affair minister at inaugural session of Start Up and Innovation Exhibition in Singapore