ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ ਮੰਤਰੀ ਨੇ ਅਹੁਦਾ ਸੰਭਾਲਣ ਬਾਅਦ ਕੀਤਾ ਪਹਿਲਾਂ ਟਵੀਟ

ਵਿਦੇਸ਼ ਮੰਤਰੀ ਨੇ ਅਹੁਦਾ ਸੰਭਾਲਣ ਬਾਅਦ ਕੀਤਾ ਪਹਿਲਾਂ ਟਵੀਟ

ਨਵੇਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਆਪਣਾ ਕਾਰਜਭਰ ਸੰਭਾਲ ਲਿਆ। ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ ਮੰਤਰੀ ਤੌਰ ਉਤੇ ਸੁਸ਼ਮਾ ਸਵਰਾਜ ਦੇ ਸ਼ਾਨਦਾਰ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ, ਹੁਣ ਉਨ੍ਹਾਂ ਦੇ ਪੈੜ ਚਾਲ ਉਤੇ ਚੱਲਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਜੈਸ਼ੰਕਰ ਨੇ ਕਿਹਾ ਕਿ ਸੁਸ਼ਮਾ ਸਵਰਾਜ ਇਕ ਵਿਦੇਸ਼ ਮੰਤਰੀ ਤੌਰ ਉਤੇ ਹਮੇਸ਼ਾ ਉਪਲੱਬਧ ਰਹਿੰਦੀ ਸੀ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਹ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਲੋਕਾਂ ਦੀ ਮਦਦ ਲਈ ਹਮੇਸ਼ਾ ਉਪਲੱਬਧ ਰਹਿਣਗੇ।

 

 

ਜੈਸ਼ੰਕਰ ਨੇ ਸ਼ੁਭਕਾਮਨਾਵਾਂ ਲਈ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ‘ਤੁਹਾਡਾ ਸਭ ਦਾ ਸ਼ੁਭਕਾਮਨਾਵਾਂ ਲਈ ਸ਼ੁਕਰੀਆ। ਇਸ ਜ਼ਿੰਮੇਵਾਰੀ ਨੂੰ ਲੈ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਸੁਸ਼ਮਾ ਸਵਰਾਜ ਦੀ ਪਦਚਿੰਨਾਂ ਉਤੇ ਚੱਲਣਾ ਮਾਣ ਦੀ ਗੱਲ ਹੈ।’

 

 

ਉਨ੍ਹਾਂ ਕਿਹਾ ਕਿ ਅਸੀਂ ਇਕ ਟੀਮ ਵਜੋਂ 24 ਘੰਟੇ ਤੁਹਾਡੀ ਸੇਵਾ ਵਿਚ ਉਪਲੱਬਧ ਰਹਾਂਗੇ। ਆਪਣੇ ਸਹਿਯੋਗੀ ਐਮਓਐਸ ਮੁਰਲਧਰਨਜੀ ਨਾਲ ਇਸ ਯਤਨ ਦੀ ਅਗਵਾਈ ਕਰਕੇ ਖੁਸ਼ੀ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:S Jaishankar First Tweet Proud to follow on the footsteps of Sushma Swaraj