ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸ਼ਮਾ ਦੀ ਰਾਹ 'ਤੇ ਨਵੇਂ ਵਿਦੇਸ਼ ਮੰਤਰੀ ਜੈਸ਼ੰਕਰ, ਇੰਝ ਕਰ ਰਹੇ ਨੇ ਮਦਦ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਐਤਵਾਰ ਨੂੰ ਵਿਦੇਸ਼ਾਂ ਵਸੇ ਕਈ ਭਾਰਤੀਆਂ ਵਲੋਂ ਮਦਦ ਮੰਗਣ ਲਈ ਕੀਤੇ ਗਏ ਟਵਿੱਟਰਾਂ 'ਤੇ ਪ੍ਰਤੀਕਿਰਿਆ ਦਿੱਤੀ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਦੇਸ਼ਾਂ ਚ ਫਸੇ ਕਈ ਭਾਰਤੀਆਂ ਵਲੋਂ ਸੋਸ਼ਲ ਮੀਡੀਆ 'ਤੇ ਭੇਜੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਮਦਦ ਕਰਦੀ ਸਨ।

 

ਜੈਸ਼ੰਕਰ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕਰਕੇ ਕਈ ਭਾਰਤੀਆਂ ਨੂੰ ਮਦਦ ਦੀ ਅਪੀਲ ਸਬੰਧੀ ਪ੍ਰਤੀਕਿਰਿਆ ਦਿੱਤੀ ਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸਬੰਧਤ ਮੁਲਕਾਂ ਦੇ ਭਾਰਤੀ ਕਮਿਸ਼ਨ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

ਜਦੋਂ ਮਹਾਲਕਸ਼ਮੀ ਨਾਂ ਦੀ ਇਕ ਔਰਤ ਨੇ ਟਵਿੱਟਰਤੇ ਆਪਣੇ ਪਰਿਵਾਰ ਦੇ ਇਕ ਮੈਂਬਰ ਦਾ ਇਟਲੀ ਦੇ ਦੌਰੇ ਦੌਰਾਨ ਪਾਸਪੋਰਟ ਗੁਆਚ ਜਾਣ ਮਗਰੋਂ ਮਦਦ ਕਰਨ ਦੀ ਮੰਗੀ ਕੀਤੀ ਤਾਂ ਜੈਸ਼ੰਕਰ ਨੇ ਕਿਹਾ ਕਿ "ਰੋਮ ਸਾਡਾ ਸਫਾਰਤਖਾਨਾ/ ਮਿਊਨਿਖ ਕੌਂਸਲੇਟ ਜਨਰਲ ਹਰ ਸੰਭਵ ਮਦਦ ਕਰਨਗੇ ਕਿਰਪਾ ਕਰਕੇ @ਇੰਡੀਅਨਇਟਲੀ ਅਤੇ @sigimunich ਦੇ ਨਾਲ ਸੰਪਰਕ ਵਿੱਚ ਰਹੋ"

 

ਵਿਦੇਸ਼ ਮੰਤਰੀ ਨੇ ਇਕ ਟਵਿੱਟਰ ਯੂਜ਼ਰ ਦੇ ਕੁਵੈਤ ਚ ਉਨ੍ਹਾਂ ਦੇ ਪਤੀ ਨੂੰ ਲੱਭਣ ਅਤੇ ਵਾਪਸ ਲਿਆਉਣ ਦੀ ਬੇਨਤੀ ਕਰਦੇ ਹੋਏ ਨੂੰ ਵੀ ਜਵਾਬ ਦਿੱਤਾ ਔਰਤ ਨੇ ਕਿਹਾ ਕਿ ਉਸ ਦਾ ਪਤੀ ਅਦਾਲਤ ਦੇ ਸੰਮਣਾਂ ਦਾ ਜਵਾਬ ਨਹੀਂ ਦੇ ਰਿਹਾ ਅਤੇ ਕੁਵੈਤ ਅਰਾਮ ਨਾਲ ਰਹਿ ਰਿਹਾ ਹੈਜੈਸ਼ੰਕਰ ਨੇ ਟਵੀਟ ਕੀਤਾ, "ਕੁਵੈਤ ਸਾਡਾ ਦੂਤਾਵਾਸ ਪਹਿਲਾਂ ਹੀ ਇਸ 'ਤੇ ਕੰਮ ਕਰ ਰਿਹਾ ਹੈ ਕਿਰਪਾ ਕਰਕੇ @ ਇੰਡਐਮਕੁਵੈਤ ਦੇ ਸੰਪਰਕ ਰਹੋ"

 

ਇਸੇ ਤਰ੍ਹਾਂ, ਉਨ੍ਹਾਂ ਨੇ ਹੋਰ ਬਹੁਤ ਸਾਰੇ ਟਵਿੱਟਰ ਯੂਜ਼ਰਾਂ ਦੇ ਪ੍ਰਸ਼ਨਾਂ ਅਤੇ ਸ਼ਿਕਾਇਤਾਂ ਪ੍ਰਤੀ ਹੁੰਗਾਰਾ ਭਰਿਆ। ਸ਼ਨਿੱਚਰਵਾਰ ਨੂੰ ਆਪਣੇ ਪਹਿਲੇ ਅਧਿਕਾਰਿਕ ਟਵੀਟ ' ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਸੁਸ਼ਮਾ ਸਵਰਾਜ ਦੇ ਨਕਸ਼ੇ ਕਦਮ ’ਤੇ ਚੱਲ ਕੇ ਮਾਣ ਹੋਵੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:S Jaishankar signals continuation of Sushma Swaraj social media outreach