ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੂੰ ਮੁੜ ਭਾਰਤ ਦਾ ਜਵਾਬ : ਕਸ਼ਮੀਰ ’ਤੇ ਵਿਚੋਲਗੀ ਸਵੀਕਾਰ ਨਹੀਂ

ਅਮਰੀਕਾ ਨੂੰ ਮੁੜ ਭਾਰਤ ਦਾ ਜਵਾਬ : ਕਸ਼ਮੀਰ ’ਤੇ ਵਿਚੋਲਗੀ ਸਵੀਕਾਰ ਨਹੀਂ

ਜੰਮੂ ਕਸ਼ਮੀਰ ਮਾਮਲੇ ਉਤੇ ਭਾਵੇਂ ਹੀ ਅਮਰੀਕਾ ਵਾਰ–ਵਾਰ ਵਿਚੋਲਗੀ ਦੀ ਗੱਲ ਕਰਦਾ ਹੋਵੇ, ਪ੍ਰੰਤੂ ਭਾਰਤ ਨੂੰ ਇਹ ਮਨਜ਼ੂਰ ਨਹੀਂ ਹੈ। ਕਸ਼ਮੀਰ ਮਸਲੇ ਉਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚੋਲਗੀ ਦੀ ਗੱਲ ਫਿਰ ਤੋਂ ਭਾਰਤ ਨੇ ਕਿਹਾ ਕਿ ਅਸੀਂ ਤੀਜੀ ਧਿਰ ਦੀ ਵਿਚੋਲਗੀ ਸਵੀਕਾਰ ਨਹੀਂ ਕਰਾਂਗੇ।

 

ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਸ਼ਮੀਰ ਉਤੇ ਭਾਰਤ ਅਤੇ ਪਾਕਿਸਤਾਨ ਵਿਚ ਤੀਜੀ ਧਿਰ ਦੀ ਵਿਚੋਲਗੀ ਦੀ ਹਰ ਗੁੰਜਾਇਸ਼ ਨੂੰ ਸਾਫ ਤੌਰ ਉਤੇ ਰੱਦ ਕਰਦੇ ਹੋਏ ਕਿਹਾ ਕਿ ਭਾਰਤ ਦਾ ਰੁਖ ਦਹਾਕਿਆਂ ਤੋਂ ਸਪੱਸ਼ਟ ਰਿਹਾ ਹੈ ਅਤੇ ਇਸ ਮਾਮਲੇ ਉਤੇ ਕੋਈ ਵੀ ਗੱਲਬਾਤ ਦੋਵੱਲੀ ਹੀ ਹੋਵੇਗੀ। ਜੈਸ਼ੰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਯੁਕਤ ਰਾਸ਼ਟਰ ਦੇ ਸਾਲਾਨਾ ਮਹਾਸਭਾ ਸੈਸ਼ਨ ਵਿਚ ਹਿੱਸਾ ਲੈਣ ਬਾਅਦ ਐਤਵਾਰ ਨੂੰ ਨਿਊਯਾਰਕ ਪਹੁੰਚੇ ਸਨ।

 

ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਵਿਸ਼ਵ ਦੇ ਦਰਜਨਾਂ ਆਗੂਆਂ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ। ਕਸ਼ਮੀਰ ਵਿਚ ਵਿਚੋਲਗੀ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਬਾਰੇ ਪੁੱਛੇ ਜਾਣ ਉਤੇ ਜੈਸ਼ੰਕਰ ਨੇ ਬੁੱਧਵਾਰ ਨੂੰ ਭਾਰਤੀ ਪੱਤਰਕਾਰਾਂ ਨੂੰ ਕਿਹਾ, ‘ ਭਾਰਤ ਦਾ ਰੁਖ ਕਰੀਬ 40 ਸਾਲ ਤੋਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹੈ ਕਿ ਅਸੀਂ ਵਿਚੋਲਗੀ ਸਵੀਕਾਰ ਨਹੀਂ ਕਰਾਂਗੇ… ਅਤੇ ਜੋ ਕੁਝ ਵੀ ਗੱਲਬਾਤ ਹੋਣੀ ਹੈ, ਉਹ ਦੁਵੱਲੀ ਹੋਵੇਗੀ।

 

ਟਰੰਪ ਨੇ ਕਸ਼ਮੀਰ ਮਾਮਲੇ ਉਤੇ ਭਾਰਤ ਅਤੇ ਪਾਕਿਸਤਾਨ ਵਿਚ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਜੈਸ਼ੰਕਰ ਨੇ ਕਿਹਾ ਕਿ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੇ ਦਿਮਾਗ ਵਿਚ ਗੱਲ ਇਕਦਮ ਸਪੱਸ਼ਟ ਹੈ। ਮੇਰਾ ਤਰਕ ਬਹੁਤ ਸਰਲ ਹੈ। (ਇਹ) ਕਿਸਦਾ ਮਾਮਲਾ ਹੈ? ਮੇਰਾ। ਕਿਸਨੇ ਫੈਸਲਾ ਕਰਨਾ ਹੈ? ਮੈਂ। ਜੇਕਰ ਇਹ ਮੇਰਾ ਮਾਮਲਾ ਹੈ ਅਤੇ ਮੈਂ ਫੈਸਲਾ ਕਰਨਾ ਹੈ? ਤਾਂ ਮੈਂ ਤੈਅ ਕਰੂੰਗਾ ਕਿ ਮੈਨੂੰ ਕਿਸੇ ਦੀ ਵਿਚੋਲਗੀ ਚਾਹੀਦੀ ਹੈ ਜਾਂ ਨਹੀਂ। ਤੁਸੀਂ ਆਪਣੀ ਪਸੰਦ ਨਾਲ ਕੋਈ ਵੀ ਪ੍ਰਸਤਾਵ ਰਖ ਸਕਦੇ ਹੋ, ਪ੍ਰੰਤੂ ਜਦੋਂ ਮੈਂ ਫੈਸਲਾ ਕਰਨਾ ਹੈ ਕਿ ਇਹ ਮੇਰੇ ਲਈ ਪ੍ਰਸੰਗਿਕ ਨਹੀਂ ਹੈ ਤਾਂ ਅਜਿਹਾ ਨਹੀਂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:S Jaishankar tells US India stand on Kashmir is clear will not accept third party Mediation