ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕਾਂਗਰਸ ਮੁਕਤ' ਨਹੀਂ, 'ਭਾਜਪਾ ਮੁਕਤ' ਹੋ ਰਿਹੈ ਦੇਸ਼ : ਸਾਮਨਾ

ਭਾਰੀ ਬਹੁਮੱਤ ਨਾਲ ਸਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਵਾਪਸ ਸੱਤਾ 'ਚ ਆਈ ਭਾਰਤੀ ਜਨਤਾ ਪਾਰਟੀ ਨੂੰ ਇਸ ਸਮੇਂ ਕਾਫੀ ਝਟਕੇ ਲੱਗ ਰਹੇ ਹਨ। ਪਹਿਲਾਂ ਹਰਿਆਣਾ ਵਿੱਚ ਬੜੀ ਮੁਸ਼ਕਿਲ ਨਾਲ ਸਰਕਾਰ ਬਣਾਈ ਅਤੇ ਮਹਾਰਾਸ਼ਟਰ ਵਿੱਚ ਤਾਂ ਸਰਕਾਰ ਬਣਾਉਣ ਦੇ ਯਤਨਾਂ ਨੂੰ ਇਹੋ ਜਿਹਾ ਝਟਕਾ ਲੱਗਿਆ ਕਿ ਆਪਣੀ ਭਾਈਵਾਲ ਪਾਰਟੀ ਵੀ ਹੱਥੋਂ ਗਵਾ ਲਈ। ਬੀਤੇ ਦਿਨੀਂ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੇਖ ਕੇ ਭਾਜਪਾ ਆਗੂਆਂ ਨੂੰ ਦੰਦਲੀਆਂ ਪੈ ਗਈਆਂ ਹਨ।
 

ਭਾਜਪਾ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਕਦੇ ਸਹਿਯੋਰੀ ਰਹੀ ਸ਼ਿਵਸੈਨਾ ਨੇ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਿਵਸੈਨਾ ਨੇ ਝਾਰਖੰਡ 'ਚ ਭਾਜਪਾ ਦੀ ਹਾਰ ਅਤੇ ਜੇਐਮਐਮ-ਕਾਂਗਰਸ ਗਠਜੋੜ ਨੂੰ ਮਿਲੀ ਜਿੱਤ 'ਤੇ ਆਪਣੇ ਅਖਬਾਰ 'ਸਾਮਨਾ' ਵਿੱਚ ਲੇਖ ਛਾਪਿਆ ਹੈ। ਇਸ ਲੇਖ ਰਾਹੀਂ ਸ਼ਿਵਸੈਨਾ ਨੇ ਕਿਹਾ ਹੈ ਕਿ ਭਾਜਪਾ ਇੱਕ ਤੋਂ ਬਾਅਦ ਇੱਕ ਸੂਬੇ ਗੁਆਉਂਦੀ ਜਾ ਰਹੀ ਹੈ। 
 

ਸਾਮਨਾ 'ਚ ਛਪੇ ਲੇਖ 'ਚ ਕਿਹਾ ਗਿਆ ਹੈ ਕਿ ਝਾਰਖੰਡ 'ਚ ਆਦਿਵਾਸੀ ਭਾਈਚਾਰੇ ਨੇ ਭਾਜਪਾ ਨੂੰ ਵੋਟ ਨਹੀਂ ਦਿੱਤੀ। ਭਾਜਪਾ ਦੇ ਆਗੂ ਕਾਂਗਰਸ ਮੁਕਤ ਹਿੰਦੋਸਤਾਨ ਦੀ ਘੋਸ਼ਣਾ ਕਰ ਰਹੇ ਸਨ, ਹੁਣ ਕਈ ਸੂਬੇ ਭਾਜਪਾ ਮੁਕਤ ਹੋ ਗਏ ਹਨ। ਸ਼ਿਵਸੈਨਾ ਨੇ ਕਿਹਾ ਕਿ ਕਾਂਗਰਸ-ਰਾਜਦ ਦੇ ਸਮਰਥਨ ਨਾਲ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਬਣੀ। ਝਾਰਖੰਡ 'ਚ ਜੇਐਮਐਮ ਦੀ ਜਿੱਤ ਨੇ ਭਾਜਪਾ ਦੀ ਹੈਂਕੜੀ ਨੂੰ ਤੋੜ ਦਿੱਤਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:saamana editorial shiv-sena targets bjp modi govt jharkhand election results